Weather Update: ਫਿਲਹਾਲ ਨਹੀਂ ਮਿਲੇਗੀ ਰਾਹਤ, ਇਸ ਹਫ਼ਤੇ ਭਾਰੀ ਬਾਰਿਸ਼ ਹੋਣ ਦਾ ਆਸਾਰ, ਜਾਣੋ – ਮੁੰਬਈ, ਦਿੱਲੀ ਤੇ ਪੰਜਾਬ ਦੀ ਤਾਜ਼ਾ ਅਪਡੇਟ

ਨਵੀਂ ਦਿੱਲੀ,  : ਦੇਸ਼ ਦੇ ਕਈ ਸੂਬਿਆਂ ’ਚ ਹੜ੍ਹ ਨਾਲ ਹਾਲ ਬੇਹਾਲ ਹੈ। ਉਸ ’ਤੇ ਮੌਸਮ ਵਿਭਾਗ ਦੁਆਰਾ ਇਕ ਵਾਰ ਫਿਰ ਭਾਰੀ ਬਾਰਿਸ਼ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ। ਭਾਰਤ ਦੇ ਮੌਸਮ ਨੂੰ ਲੈ ਕੇ ਆਉਣ ਵਾਲੇ ਦਿਨਾਂ ਦਾ ਤਾਜ਼ਾ ਅਪਡੇਟ ਜਾਰੀ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਮੱਧ ਪ੍ਰਦੇਸ਼ ’ਤੇ ਸਥਿਤ ਇਕ ਚੱਕਰਵਾਤੀ ਸੰਚਰਣ ਕਾਰਨ ਸ਼ਨੀਵਾਰ ਨੂੰ ਪੱਛਮੀ ਉੱਤਰੀ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਸਮੇਤ ਉਸ ਨਾਲ ਜੁੜੇ ਸੂਬਿਆਂ ਅਤੇ ਉੱਤਰਾਖੰਡ ’ਚ ਲਗਾਤਾਰ ਬਾਰਿਸ਼ ਹੁੰਦੀ ਰਹੇਗੀ। ਕਿਹਾ ਗਿਆ ਹੈ ਕਿ ਇਨ੍ਹਾਂ ਖੇਤਰਾਂ ’ਚ ਤੇਜ਼ ਬਾਰਿਸ਼ ਅਤੇ ਬਿਜਲੀ ਵੀ ਚਮਕਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਇਨ੍ਹਾਂ ਸਾਰੇ ਉਪਖੰਡਾਂ ’ਚ ਸ਼ਨੀਵਾਰ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ।

ਦੱਸਿਆ ਗਿਆ ਹੈ ਕਿ ਮੌਨਸੂਨ ਟ੍ਰਫ ਦਾ ਪੱਛਮੀ ਸ਼ੋਰ ਆਪਣੀ ਆਮ ਥਾਂ ਦੇ ਕਰੀਬ ਹੈ, ਪਰ ਪੂਰਬੀ ਸ਼ੋਰ ਆਮ ਤੋਂ ਵੱਧ ਦੱਖਣ ’ਚ ਸਥਿਤ ਹੈ। ਜਿਵੇਂ-ਜਿਵੇਂ ਪੂਰਬੀ ਸ਼ੋਰ ਹੌਲੀ-ਹੌਲੀ ਉੱਤਰ ਵੱਲ ਵਧੇਗਾ, ਉੱਤਰੀ ਪੂਰਬ ਭਾਰਤ ’ਚ ਅਗਲੇ ਹਫ਼ਤੇ ਬਾਰਿਸ਼ ਤੇਜ਼ ਹੋਵੇਗੀ। ਅਗਲੇ ਪੰਜ ਦਿਨਾਂ ਲਈ ਉਪ-ਹਿਮਾਲਿਆ ਪੱਛਮੀ ਬੰਗਾਲ, ਅਰੁਣਾਂਚਲ ਪ੍ਰਦੇਸ਼, ਅਸਮ ਅਤੇ ਮੇਘਾਲਿਆ ’ਚ 200 ਮਿਮੀ ਤੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ।