ਟੋਰਾਂਟੋ – ਪਿਛਲੀ ਦਿਨੀਂ ਅਮਰੀਕਾ ਦੇ ਸੂਬੇ ਯੂਟਾਹ ਦੇ ਇੰਟਰਸਟੇਟ 80 ਤੇ ਇੱਕ ਪੰਜਾਬੀ ਟਰੱਕ ਡਰਾਈਵਰ ਜਸਪਿੰਦਰ ਸਿੰਘ ਦਾ ਕਤਲ ਹੋਇਆ ਸੀ ਤੇ ਲਾਸ਼ ਟਰੱਕ ਦੇ ਬੰਕ ਚ ਪਈ ਹੋਈ ਮਿਲੀ ਸੀ , ਹੁਣ ਇਸ ਮਾਮਲੇ ਵਿਚ ਪੁਲਿਸ ਵੱਲੋਂ ਜਸਵਿੰਦਰ ਸਿੰਘ ਢਿੱਲੋਂ (46) ਤੇ ਪਹਿਲੇ ਡਿਗਰੀ ਦੇ ਕਤਲ ਅਤੇ ਕਿਡਨੈਪਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ । ਪੁਲਿਸ ਮੁਤਾਬਕ ਜਸਵਿੰਦਰ ਸਿੰਘ ਪੀੜਤ ਦਾ ਮਰਸਡੀਜ਼ ਗੱਡੀ ‘ਚ ਪਿੱਛਾ ਕਰ ਰਿਹਾ ਸੀ । ਕਤਲ ਦੇ ਕਾਰਨ ਹਾਲੇ ਸਪੱਸ਼ਟ ਨਹੀਂ ਹਨ।