–
ਕੈਨੇਡਾ ਅਤੇ ਭਾਰਤ ‘ਚ ਪੈਦਾ ਹੋਏ ਤਣਾਅ ਦੌਰਾਨ ਪਾਰਟੀਬਾਜ਼ੀ ‘ਚ ਫਸੀ ਮਾਨਸਿਕਤਾ ਕਾਰਨ ਸਿੱਖ ਭਾਈਚਾਰਾ ਸ਼ੋਸ਼ਲ ਮੀਡੀਆ ‘ਤੇ ਆਪਸ ‘ਚ ਹੀ ਉਲਝਿਆ ਹੋਇਆ ਹੈ । ਅਜਿਹੇ ਹਾਲਤਾਂ ‘ਚ ਤੀਜੀਆਂ ਧਿਰਾਂ ਦਾ ਆਈ.ਟੀ. ਸੈੱਲ ਘੁਸਪੈਠ ਕਰਕੇ ਹੋਰ ਵੀ ਉਲਝਣਾ ਦਾ ਤਾਣਾ-ਬਾਣਾ ਬੁਣੀ ਜਾ ਰਿਹਾ ।
ਚਾਹੀਦਾ ਇਹ ਹੈ ਕਿ ਸਿੱਖ ਪਾਰਟੀਆਂ ਦੀਆਂ ਐਨਕਾਂ ਲਾਹ ਕਿ ਤਾਜ਼ਾ ਘਟਨਾਕ੍ਰਮ ਨੂੰ ਇੱਕ ਕੈਨੇਡੀਅਨ ਅਤੇ ਕੌਮੀ ਹਿਤਾਂ ਦੇ ਦ੍ਰਿਸ਼ਟੀਕੋਣ ਤੋਂ ਆਪਣੇ ਵਿਚਾਰਾਂ ‘ਚ ਇੱਕ-ਜੁੱਟਤਾ ਦਿਖਾਉਣ।
ਗਰੋਸਰੀ ਦੇ ਮਸਲੇ ਅਤੇ ਸਿਆਸੀ ਲਾਲਸਾ ਨਾਲੋਂ ਇਨਸਾਨੀਅਤ ਅਤੇ ਕੌਮੀ ਹਿਤਾਂ ਨੂੰ ਪਹਿਲ ਦੇਣ ਅਤੇ ਭਰਾ- ਮਾਰੂ ਸ਼ਬਦੀ ਜੰਗ ਤੋਂ ਦੂਰੀ ਬਣਾ ਕਿ ਰੱਖਣ । ਜਿਸ ਦੇਸ਼ ‘ਚ ਰਹਿ ਰਹੇ ਹਨ , ਉਥੋਂ ਦੀ ਵਿਵਸਥਾ ਅਤੇ ਮਾਨ-ਸਨਮਾਨ ਨੂੰ ਆਪਣੇ ਦਿਮਾਗਾਂ ਦਾ ਹਿੱਸਾ ਬਣਾਉਣ।
ਭਲਾ ਸਰਬੱਤ ਦਾ ਮੰਗਣ ਚਾਹੀਦਾ ਹੈ ।
(ਗੁਰਮੁੱਖ ਸਿੰਘ ਬਾਰੀਆ)