ਕੈਲੇਡਨ ‘ਚ ਗੁਰਸਿੱਖ ਜੋੜੇ ਦੇ ਕਤਲ ਦੇ ਦੋਸ਼ ‘ਚ ਲੋੜੀਦੇਂ ਇੱਕ ਸਾਬਕਾ ਉਲੰਪਿਅਕ ਰਿਆਨ ਜੇਮਸ ਵੈਡਿੰਗ ਕੈਨੇਡੀਅਨ ਸਮੇਤ ਇੱਕ ਹੋਰ ਕੈਨੇਡੀਅਨ ਨੂੰ ਹੁਣ ਨਸ਼ੇ ਦੀ ਤਸਕਰੀ ਦੋਸ਼ ‘ਚ ਅਮਰੀਕਾ ਦੀ ਸੁਰੱਖਿਆ ਏਜੰਸੀ ਐਫ. ਬੀ. ਆਈ ਨੇ ਵੱਖਰੇ ਤੌਰ ‘ਤੇ ਚਾਰਜ ਕਰ ਲਿਆ ਹੈ । ਉਸਦੇ ਸਾਥੀ ਦੀ ਅਮਰੀਕਾ ‘ਚ ਮੈਕਸੀਕੋ ਦੇ ਬਾਰਡਰ ਤੋਂ ਹੋਈ ਹੈ ।
ਦੱਸਣਯੋਗ ਹੈ ਕਿ ਬੀਤੇ ਸਾਲ ਕੈਲੇਡਨ ‘ਚ ਏਅਰਪੋਰਟ ਅਤੇ ਮੇਅਫੀਲਡ ਰੋਡ ‘ਤੇ ਇੱਕ ਗੁਰਸਿੱਖ ਜੋੜੇ ਜਿਨ੍ਹਾਂ ‘ਚ ਜਗਤਾਰ ਸਿੰਘ ਸਿੱਧੂ (57), ਉਸਦੀ ਪਤਨੀ ਹਰਭਜਨ ਕੌਰ (55) ਦਾ ਘਰ ‘ਚ ਦਾਖਿਲ ਹੋ ਕਿ ਗੋਲੀਆਂ ਮਾਰ ਕਿ ਜਖਮੀ ਕਰ ਦਿੱਤਾ ਸੀ ਅਤੇ ਉਹਨਾਂ ਦੀ ਧੀ ਗੰਭੀਰ ਜਖਮੀ ਹੋ ਗਈ ਸੀ ।
ਇਹ ਕਤਲ ਪੁਲਿਸ ਅਨੁਸਾਰ ਗਲਤ ਪਛਾਣ ਕਰਕੇ ਹੋਇਆ ਸੀ ਪਰ ਇਸਦਾ ਸੰਬੰਧ ਡਰੱਗ ਤਸਕਰੀ ਨਾਲ ਦੱਸਿਆ ਗਿਆ ਸੀ ਭਾਵ ਡਰੱਗ ਕਿਸੇ ਹੋਰ ਨੂੰ ਮਾਰਨਾ ਚਾਹੁੰਦੇ ਸਨ ।
(ਗੁਰਮੁੱਖ ਸਿੰਘ ਬਾਰੀਆ)
(ਗੁਰਮੁੱਖ ਸਿੰਘ ਬਾਰੀਆ)