ਟੋਰਾਂਟੋ -ਕੈਨੇਡਾ ਦੇ ਵਿਦੇਸ਼ ਮੰਤਰੀ ਮੈਲਿਨੀ ਜੌਲੀ ਨੇ ਅੱਜ ਮੁੜ ਦੁਹਰਾਇਆ ਹੈ ਕਿ ਭਾਰਤ ਦੇ 6 ਕੂਟਨੀਤਕ ਕੱਢੇ ਜਾਣ ਤੋਂ ਬਾਅਦ ਬਾਕੀ ਕੈਨੇਡਾ ‘ਚ ਰਹਿ ਗਏ ਭਾਰਤੀ ਕੂਟਨੀਤਕਾਂ ਨੂੰ ਚੇਤਾਵਨੀ ਹੈ ਕਿ ਉਹ ਸਾਡੇ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨ। ਉਨ੍ਹਾਂ ਨੇ ਇਹ ਗੱਲ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਹੀ ਹੈ । ਉਨ੍ਹਾਂ ਕਿਹਾ ਹੈ ਕਿ ਕੈਨੇਡਾ ‘ਚ ਭਾਰਤ ਦੇ ਬਾਕੀ ਰਹਿ ਗਏ ਕੂਟਨੀਤਕ ਨੂੰ ਦੱਸਿਆ ਗਿਆ ਹੈ ਕਿ ਕੈਨੇਡਾ ਅਜਿਹੇ ਕਿਸੇ ਵੀ ਕੂਟਨੀਤਕ ਨੂੰ ਬਰਦਾਸ਼ਤ ਨਹੀਂ ਕਰੇਗਾ ਜੋ ਵਿਆਨਾ ਕਨਵੈਨਸ਼ਨ ਦੀਆਂ ਸ਼ਰਤਾਂ ਦੇ ਖਿਲਾਫ਼ ਜਾਵੇਗਾ ।
ਮੈਲਿਨੀ ਜੌਲੀ ਨੇ ਕਿਹਾ ਕਿ ਆਰ.ਸੀ.ਐਮ.ਪੀ ਦੇ ਉਸ ਜਾਂਚ ਰਿਪੋਰਟ ਦਾ ਵੇਰਵਾ ਦਿੰਦਿਆਂ ਕਿਹਾ ਕਿ ਭਾਰਤੀ ਕੂਟਨੀਤਕਾਂ ਦੀਆਂ ਗਤੀਵਿਧੀਆਂ ਕੈਨੇਡੀਅਨ ਲੋਕਾਂ ਲਈ ਗੰਭੀਰ ਖਤਰਾ ਪੈਦਾ ਕਰਨ ਵਾਲੀਆਂ ਹਨ । ਇਸੇ ਕਰਕੇ ਹੀ RCMP ਨੂੰ ਅਜਿਹੇ ਵੇਰਵੇ ਨੂੰ ਜਨਤਕ ਕਰਨਾ ਪਿਆ ਤਾਂ ਜੋ ਕੈਨੇਡੀਅਨ ਲੋਕ ਇਸ ਪ੍ਰਤੀ ਚੌਕਸ ਹੋ ਸਕਣ ।
(ਗੁਰਮੁੱਖ ਸਿੰਘ ਬਾਰੀਆ )