ਨਵੀਂ ਦਿੱਲੀ – ਬਾਲੀਵੁੱਡ ਹੋਵੇ ਜਾਂ ਫਿਰ ਟੈਲੀਵਿਜ਼ਨ, ਗਲੈਮਰ ਲਈ ਮਸ਼ਹੂਰ ਅਦਾਕਾਰਾ ਜਿੰਨੀਆਂ ਵੀ ਮਾਡਰਨ ਹੋ ਜਾਣ ਪਰ ਪਰੰਪਰਾਵਾਂ ਨੂੰ ਨਿਭਾਉਣਾ ਨਹੀਂ ਭੁੱਲਦੀਆਂ ਹਨ। ਬੀ-ਟਾਊਨ ਦੀ ਗਲੈਮਰਸ ਅਦਾਕਾਰਾ ਹਰ ਸਾਲ ਆਪਣੇ ਪਤੀ ਦੀ ਲੰਮੀ ਉਮਰ ਲਈ ਕਰਵਾ ਚੌਥ (Karwa Chauth 2024) ਵਰਤ ਰੱਖਦੀਆਂ ਹਨ।20 ਅਕਤੂਬਰ ਨੂੰ ਕਰਵਾ ਚੌਥ ਮਨਾਇਆ ਜਾ ਰਿਹਾ ਹੈ। ਕਈ ਅਦਾਕਾਰਾ ਇਸ ਸਾਲ ਵਿਆਹ ਤੋਂ ਬਾਅਦ ਪਹਿਲਾਂ ਕਰਵਾ ਚੌਥ ਮਨਾਉਂਣਗੀਆਂ। ਉਹ ਪਹਿਲੀ ਵਾਰ ਆਪਣੇ ਪਤੀ ਦੀ ਲੰਮੀ ਉਮਰ ਲਈ ਨਿਰਜਲਾ ਵਰਤ ਰੱਖਣਗੀਆ ਤੇ ਚੰਦ ਨੂੰ ਦੇਖ ਕੇ ਵਰਤ ਖੋਲ੍ਹਣਗੀਆਂ।
ਬਿਜ਼ਨਸ ਟਾਇਕੂਨ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੀ ਛੋਟੀ ਨੂੰਹ ਤੇ ਅਨੰਤ ਅੰਬਾਨੀ ਦੀ ਪਤਨੀ ਰਾਧਿਕਾ ਮਰਚੈਂਟ ਵਿਆਹ ਤੋਂ ਬਾਅਦ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖੇਗੀ। ਉਸ ਨੇ ਇਸ ਸਾਲ 12 ਜੁਲਾਈ ਨੂੰ ਅਨੰਤ ਅੰਬਾਨੀ ਨਾਲ ਸੱਤ ਫੇਰੇ ਲਏ ਸੀ।
ਸ਼ਤਰੂਘਨ ਸਿਨਹਾ ਦੀ ਲਾਡਲੀ ਤੇ ਦਬੰਗ ਅਦਾਕਾਰ ਸੋਨਾਕਸ਼ੀ ਸਿਨਹਾ ਪਹਿਲੀ ਵਾਰ ਆਪਣੇ ਪਤੀ ਜ਼ਹੀਰ ਇਕਬਾਲ (Zaheer Iqbal) ਲਈ ਨਿਰਜਲਾ ਵਰਤ ਰੱਖੇਗੀ। ਇਸ ਕਪਿਲ ਨੇ ਇਸ ਸਾਲ 23 ਜੂਨ ਨੂੰ ਸਿਵਲ ਮੈਰਿਜ ਕੀਤੀ ਸੀ। ਉਨ੍ਹਾਂ ਦੇ ਵਿਆਹ ਦੀ ਖੂਬ ਚਰਚਾ ਰਹੀ ਸੀ ਤੇ ਹੁਣ ਉਨ੍ਹਾਂ ਦੇ ਪਹਿਲੇ ਕਰਵਾ ਚੌਥ ਦੀ ਝਲਕ ਦਾ ਇੰਤਜ਼ਾਰ ਹੈ।ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਡੈਨਮਾਰਕ ਦੇ ਰਹਿਣ ਵਾਲੇ ਬੈਡਮਿੰਟਨ ਖਿਡਾਰੀ ਮੈਥਿਆਸ ਬੋਏ (Mathias Boe) ਨਾਲ ਉਦੈਪੁਰ ‘ਚ ਗੁਪਤ ਵਿਆਹ ਕਰਵਾਇਆ ਸੀ। ਉਨ੍ਹਾਂ ਨੇ ਪੰਜਾਬੀ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ। ਹੁਣ ਉਹ ਪਹਿਲੀ ਵਾਰ ਆਪਣੇ ਪਤੀ ਲਈ ਕਰਵਾ ਚੌਥ ਦਾ ਵਰਤ ਰੱਖੇਗੀ।ਬਾਲੀਵੁੱਡ ਅਦਾਕਾਰਾ Kriti Kharbanda ਨੇ 15 ਮਾਰਚ ਨੂੰ ਦਿੱਲੀ ‘ਚ Long Time Boyfriend ਪੁਲਕਿਤ ਸਮਰਾਟ ਨਾਲ ਵਿਆਹ ਕਰਵਾਇਆ ਸੀ। ਇਸ ਕਪਿਲ ਦਾ ਵੀ ਪਹਿਲਾ ਕਰਵਾ ਚੌਥ ਹੈ। ਕ੍ਰਿਤੀ ਪੁਲਕਿਤ ਦੀ ਲੰਮੀ ਉਮਰ ਲਈ ਨਿਰਜਲਾ ਵਰਤ ਰੱਖੇਗੀ।ਇਸ਼ਕਬਾਜ਼ ਅਦਾਕਾਰਾ ਸੁਰਭੀ ਚੰਦਨਾ ਨੇ 13 ਸਾਲ ਦੀ ਡੇਟਿੰਗ ਤੋਂ ਬਾਅਦ ਬਿਜ਼ਨਸਮੈਨ ਤੇ ਬੁਆਏਫਰੈਡ ਕਰਨ ਸ਼ਰਮਾ (Karan Sharma) ਨਾਲ ਇਸ ਸਾਲ ਜੈਪੁਰ ‘ਚ 2 ਮਾਰਚ ਨੂੰ ਧੂਮਧਾਮ ਨਾਲ ਵਿਆਹ ਕਰਵਾਇਆ ਸੀ। ਕੱਲ੍ਹ ਅਦਾਕਾਰਾ ਪਹਿਲੀ ਵਾਰ ਆਪਣੇ ਪਤੀ ਲਈ ਨਿਰਜਲਾ ਵਰਤ ਰੱਖੇਗੀ।ਆਮੀਰ ਖ਼ਾਨ ਦੀ ਬੇਟੀ ਆਇਰਾ ਖ਼ਾਨ ਨੇ 3 ਜਨਵਰੀ 2024 ਨੂੰ Long Time Boyfriend ਨੂਪੁਰ ਸ਼ਿਖਰੇ ਨਾਲ ਵਿਆਹ ਕਰਵਾਇਆ ਸੀ। 27 ਸਾਲ ਦੀ ਆਇਰਾ ਪਹਿਲੀ ਵਾਰ ਨੂਪੁਰ ਲਈ ਕਰਵਾ ਚੌਥ ਦਾ ਵਰਤ ਰੱਖੇਗੀ।
ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਇਸ ਸਾਲ 21 ਫਰਵਰੀ ਨੂੰ ਗੋਆ ‘ਚ ਵਿਆਹ ਕਰਵਾਇਆ ਸੀ ਉਨ੍ਹਾਂ ਨੇ ਅਦਾਕਾਰਾ ਤੇ ਨਿਰਮਾਤਾ ਜੈਕੀ ਭਗਨਾਨੀ ਨਾਲ ਸੱਤ ਫੇਰੇ ਲਏ ਸੀ।
20 ਅਕਤੂਬਰ ਨੂੰ ਰਕੁਲ ਦਾ ਪਹਿਲਾਂ ਕਰਵਾ ਚੌਥ ਹੋਵੇਗਾ। ਉਹ ਆਪਣੇ ਪਤੀ ਜੈਕੀ ਭਗਨਾਨੀ ਲਈ ਨਿਰਜਲ ਵਰਤ ਰੱਖੇਗੀ।