ਨਵੀਂ ਦਿੱਲੀ – ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੇ ਆਪਣੀ ਕੰਪਨੀ ਧਰਮਾ ਪ੍ਰੋਡਕਸ਼ਨ ਦਾ ਅੱਧਾ ਹਿੱਸਾ ਵੇਚ ਦਿੱਤਾ ਹੈ। ਇਹ ਹਿੱਸੇਦਾਰੀ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦੇ ਸੀਈਓ ਤੇ ਅਨੁਭਵੀ ਕਾਰੋਬਾਰੀ ਅਦਾਰ ਪੂਨਾਵਾਲਾ ਨੇ ਖਰੀਦੀ ਹੈ। ਕਰਨ ਜੌਹਰ ਤੇ ਅਦਾਰ ਪੂਨਾਵਾਲਾ ਵਿਚਾਲੇ ਇਹ ਡੀਲ 1000 ਕਰੋੜ ਰੁਪਏ ‘ਚ ਹੋਈ ਹੈ।ਅਦਾਰ ਪੂਨਾਵਾਲਾ ਦੀ ਸੇਰੇਨ ਪ੍ਰੋਡਕਸ਼ਨ 1,000 ਕਰੋੜ ਰੁਪਏ ‘ਚ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਤੇ ਧਰਮਾਟਿਕ ਐਂਟਰਟੇਨਮੈਂਟ ‘ਚ 50 ਪ੍ਰਤੀਸ਼ਤ ਹਿੱਸੇਦਾਰੀ ਹਾਸਲ ਕਰੇਗੀ। ਇਸ ਸੌਦੇ ‘ਚ ਫਿਲਮ ਤੇ ਟੈਲੀਵਿਜ਼ਨ ਪ੍ਰੋਡਕਸ਼ਨ ਅਤੇ ਡਿਸਟ੍ਰੀਬਿਊਸ਼ਨ ਕੰਪਨੀ ਧਰਮਾ ਪ੍ਰੋਡਕਸ਼ਨ ਦਾ ਮੁੱਲ ਲਗਪਗ 2000 ਕਰੋੜ ਰੁਪਏ ਹੈ। ਹਾਲਾਂਕਿ ਕੰਪਨੀ ਦੀ ਅੱਧੀ ਹਿੱਸੇਦਾਰੀ ਧਰਮਾ ਪ੍ਰੋਡਕਸ਼ਨ ਕੋਲ ਰਹੇਗੀ ਅਤੇ ਕਰਨ ਜੌਹਰ ਐਗਜ਼ੀਕਿਊਟਿਵ ਚੇਅਰਮੈਨ ਬਣੇ ਰਹਿਣਗੇ।
Karan Johar ਪਿਛਲੇ ਕੁਝ ਸਮੇਂ ਤੋਂ ਆਪਣੀ ਹਿੱਸੇਦਾਰੀ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਸਬੰਧ ‘ਚ ਧਰਮਾ ਪ੍ਰੋਡਕਸ਼ਨ ਨੇ ਸੰਜੀਵ ਗੋਇਨਕਾ ਦੀ ਅਗਵਾਈ ਵਾਲੇ ਸਾਰੇਗਾਮਾ ਤੇ ਰਿਲਾਇੰਸ ਇੰਡਸਟਰੀਜ਼ ਦੇ ਜੀਓ ਸਿਨੇਮਾ ਨਾਲ ਵੀ ਗੱਲ ਕੀਤੀ। ਪਰ ਅੰਤ ਵਿੱਚ ਅਦਾਰ ਪੂਨਾਵਾਲਾ ਨਾਲ ਮਾਮਲਾ ਸੁਲਝ ਗਿਆ।
ਧਰਮਾ ਪ੍ਰੋਡਕਸ਼ਨ ਦੇਸ਼ ਦੇ ਸਭ ਤੋਂ ਵੱਕਾਰੀ ਪ੍ਰੋਡਕਸ਼ਨ ਹਾਊਸ ‘ਚੋਂ ਇੱਕ ਹੈ। ਕਰਨ ਜੌਹਰ ਮੇਰੇ ਦੋਸਤ ਹਨ ਤੇ ਮੈਂ ਉਨ੍ਹਾਂ ਨਾਲ ਸਾਂਝੇਦਾਰੀ ਕਰ ਕੇ ਖੁਸ਼ ਹਾਂ। ਮੈਨੂੰ ਉਮੀਦ ਹੈ ਕਿ ਅਸੀਂ ਦੋਵੇਂ ਧਰਮਾ ਪ੍ਰੋਡਕਸ਼ਨ ਨੂੰ ਅੱਗੇ ਵਧਾਉਂਦੇ ਹੋਏ ਨਵੀਆਂ ਉਚਾਈਆਂ ‘ਤੇ ਲੈ ਕੇ ਜਾਵਾਂਗੇ
ਧਰਮਾ ਪ੍ਰੋਡਕਸ਼ਨਜ਼ ਦੀ ਨੀਂਹ ਕਰਨ ਜੌਹਰ ਦੇ ਪਿਤਾ ਤੇ ਮਰਹੂਮ ਨਿਰਮਾਤਾ ਯਸ਼ ਜੌਹਰ ਨੇ ਸਾਲ 1976 ‘ਚ ਰੱਖੀ ਸੀ। ਉਨ੍ਹਾਂ ਇਸ ਬੈਨਰ ਹੇਠ ਅਗਨੀਪਥ, ਦੋਸਤਾਨਾ (ਦੋਵੇਂ ਪੁਰਾਣੀਆਂ) ਤੇ ਗੁਮਰਾਹ ਵਰਗੀਆਂ ਕਲਟ ਫਿਲਮਾਂ ਦਾ ਨਿਰਮਾਣ ਕੀਤਾ। ਕਰਨ ਜੌਹਰ ਨੇ ‘ਕਭੀ ਖੁਸ਼ੀ ਕਭੀ ਗ਼ਮ’, ‘ਯੇ ਜਵਾਨੀ ਹੈ ਦੀਵਾਨੀ’, ‘ਕੁਛ ਕੁਛ ਹੋਤਾ ਹੈ’ ਵਰਗੀਆਂ ਬਲਾਕਬਸਟਰ ਫਿਲਮਾਂ ਨਾਲ ਆਪਣੇ ਪ੍ਰੋਡਕਸ਼ਨ ਹਾਊਸ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ। ਇਸ ਪ੍ਰੋਡਕਸ਼ਨ ਹਾਊਸ ਨੇ 50 ਤੋਂ ਵੱਧ ਫਿਲਮਾਂ ਬਣਾਈਆਂ ਹਨ।
ਸਾਲ 2018 ‘ਚ, ਧਰਮਾ ਪ੍ਰੋਡਕਸ਼ਨ ਨੇ Dharmatic Entertainment ਦੇ ਨਾਲ ਡਿਜੀਟਲ ਕੰਟੈਂਟ ‘ਚ ਕਦਮ ਰੱਖਿਆ। ਉਸਨੇ ਨੈੱਟਫਲਿਕਸ ਤੇ ਐਮਾਜ਼ੋਨ ਪ੍ਰਾਈਮ ਵਰਗੇ ਗਲੋਬਲ ਸਟ੍ਰੀਮਿੰਗ ਪਲੇਟਫਾਰਮਾਂ ਲਈ ਕਈ ਸ਼ੋਅ ਵੀ ਤਿਆਰ ਕੀਤੇ।
ਮੇਰੇ ਪਿਤਾ ਨੇ ਧਰਮਾ ਪ੍ਰੋਡਕਸ਼ਨ ਦੇ ਨਾਲ ਫਿਲਮਾਂ ਬਣਾਉਣ ਦਾ ਸੁਪਨਾ ਦੇਖਿਆ ਸੀ ਜੋ ਸਮਾਜ ‘ਤੇ ਸਥਾਈ ਪ੍ਰਭਾਵ ਛੱਡਣਗੀਆਂ। ਮੈਂ ਆਪਣਾ ਕਰੀਅਰ ਉਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਸਮਰਪਿਤ ਕੀਤਾ ਹੈ। ਹੁਣ ਜਦੋਂ ਸਾਨੂੰ ਕਰੀਬੀ ਦੋਸਤ ਅਦਾਰ ਪੂਨਾਵਾਲਾ ਦਾ ਸਾਥ ਮਿਲਿਆ ਹੈ ਤਾਂ ਅਸੀਂ ਧਰਮਾ ਦੀ ਵਿਰਾਸਤ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਤਿਆਰ ਹਾਂ।
ਧਰਮਾ ਪ੍ਰੋਡਕਸ਼ਨ ਦੀਆਂ ਵਿੱਤੀ ਚੁਣੌਤੀਆਂ ਲਗਾਤਾਰ ਵਧ ਰਹੀਆਂ ਹਨ। ਇਸ ਦਾ ਮਾਲੀਆ ਤੇ ਮੁਨਾਫਾ ਲਗਾਤਾਰ ਘਟ ਰਿਹਾ ਹੈ। ਇਸ ਦੀਆਂ ਪਿਛਲੀਆਂ ਫਿਲਮਾਂ ਨੂੰ ਵੀ ਪਹਿਲਾਂ ਵਰਗੀ ਸਫਲਤਾ ਨਹੀਂ ਮਿਲੀ। ਧਰਮਾ ਪ੍ਰੋਡਕਸ਼ਨ ਦਾ ਏਕੀਕ੍ਰਿਤ ਮਾਲੀਆ ਵਿੱਤੀ ਸਾਲ 2022-23 ਵਿੱਚ 1,040 ਕਰੋੜ ਰੁਪਏ ਸੀ। ਵਿੱਤੀ ਸਾਲ 24 ‘ਚ ਇਹ 50.75 ਫੀਸਦੀ ਘੱਟ ਕੇ 512.2 ਕਰੋੜ ਰੁਪਏ ‘ਤੇ ਆ ਗਿਆ। ਫਿਲਮ ਡਿਸਟ੍ਰੀਬਿਊਸ਼ਨ ਤੇ ਬਾਕਸ ਆਫਿਸ ਕਲੈਕਸ਼ਨ ਤੋਂ ਕਮਾਈ ਲਗਾਤਾਰ ਘਟ ਰਹੀ ਹੈ। ਸਿਰਫ਼ ਸੰਗੀਤ ਤੋਂ ਹੀ ਆਮਦਨ ‘ਚ ਮਾਮੂਲੀ ਵਾਧਾ ਹੋਇਆ ਹੈ।
ਸ਼ੁੱਧ ਲਾਭ ਵਿੱਤੀ ਸਾਲ 23 ਦੇ 10.6 ਕਰੋੜ ਰੁਪਏ ਤੋਂ ਘਟ ਕੇ 59 ਲੱਖ ਰੁਪਏ ਰਹਿ ਗਿਆ। ਇਸ ਦੇ ਉਲਟ ਕਲਾਕਾਰ ਅਤੇ ਤਕਨੀਸ਼ੀਅਨ ਦਾ ਮਿਹਨਤਾਨਾ 4.44 ਫੀਸਦੀ ਵਧ ਕੇ 142.35 ਕਰੋੜ ਰੁਪਏ ਹੋ ਗਿਆ ਹੈ