ਲੰਡਨ : ਅਫ਼ਗਾਨਿਸਤਾਨ ਸੰਕਟ (Afghanistan Crisis) ਵਿਚਕਾਰ ਬ੍ਰਿਟੇਨ ਨੇ ਤਾਲਿਬਾਨ ਨੂੰ ਲੈ ਕੇ ਆਪਣੇ ਰੁਖ਼ ‘ਚ ਬਦਲਾਅ ਕੀਤਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ (Boris Johnson) ਨੇ ਤਾਲਿਬਾਨ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਬ੍ਰਿਟਿਸ਼ ਪੀਐੱਮ ਬੋਰਿਸ ਜੌਨਸਨ ਨੇ ਕਿਹਾ ਕਿ ਜੇ ਜ਼ਰੂਰੀ ਹੋਇਆ ਤਾਂ ਬ੍ਰਿਟੇਨ, ਤਾਲਿਬਾਨ ਨਾਲ ਕੰਮ ਕਰਨ ਨੂੰ ਤਿਆਰ ਹਨ। ਬੋਰਿਸ ਜੌਨਸਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਅਫ਼ਗਾਨਿਸਤਾਨ ਲਈ ਹੱਲ ਖੋਜਣ ਦੇ ਸਾਡੇ ਸਿਆਸੀ ਤੇ ਰਾਜਨੀਤਕ ਕੰਮ ਕਰ ਰਹੇ ਹਨ। ਬੋਰਿਸ ਜੌਨਸਨ ਨੇ ਕਿਹਾ ਕਿ ਕਾਬੁਲ ਹਵਾਈ ਅੱਡੇ ‘ਤੇ ਸਥਿਤੀ ਥੋੜ੍ਹੀ ਬਿਹਤਰ ਹੋ ਰਹੀ ਹੈ, ਜਿੱਥੇ ਹਜ਼ਾਰਾਂ ਹਤਾਸ਼ ਅਫਗਾਨ ਦੇਸ਼ ਤੋਂ ਪਲਾਇਨ ਦੀ ਮੰਗ ਕਰ ਰਹੇ ਹਨ। ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਉਸ ਨੇ ਕਰੀਬ 1615 ਲੋਕਾਂ ਨੂੰ ਬਾਹਰ ਕੱਢਿਆ ਹੈ।
ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਬ੍ਰਿਟੇਨ ਤਾਲਿਬਾਨ ਨਾਲ ਵੀ ਕੰਮ ਕਰਨ ਨੂੰ ਤਿਆਰ ਹਨ। ਅਫਗਾਨਿਸਤਾਨ ਮਸਲੇ ਦਾ ਕੋਈ ਸਥਾਈ ਹੱਲ ਨਿਕਲੇ, ਇਸ ਲਈ ਹਰ ਪੱਧਰ ‘ਤੇ ਸਾਡੀ ਕੋਸ਼ਿਸ਼ ਜਾਰੀ ਰਹੇਗੀ। ਅਫਗਾਨਿਸਤਾਨ ਨੂੰ ਮਜ਼ਬੂਤ ਬਣਾਉਣਾ ਸਾਡੀ ਵਚਨਬੱਧਤਾ ਹੈ।