ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇੰਟਰਨੈਸ਼ਨਲ ਏਅਰਪੋਰਟ ਵੱਲ ਜਾ ਰਹੇ 150 ਲੋਕਾਂ ਦਾ ਤਾਲਿਬਾਨੀ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ, ਉਨ੍ਹਾਂ ਨੂੰ ਸਹੀ ਸਲਾਮਤ ਰਿਹਾਅ ਕਰ ਦਿੱਤਾ ਹੈ। ਉਹ ਸਾਰੇ ਕਾਬੁਲ ਆ ਗਏ ਹਨ। ਇਨ੍ਹਾਂ ਵਿਚ ਜ਼ਿਆਦਾਤਰ ਲੋਕ ਭਾਰਤੀ ਸਨ ਪਰ ਉਨ੍ਹਾਂ ਨਾਲ ਅਫ਼ਗਾਨ ਨਾਗਰਿਕ ਅਤੇ ਅਫ਼ਗਾਨਿਸਤਾਨ ਵਿਚ ਰਹਿਣ ਵਾਲੇ ਸਿੱਖ ਵੀ ਸ਼ਾਮਲ ਸਨ। ਉਨ੍ਹਾਂ ਨੂੰ ਤਰਖਿਲ ਵੱਲ ਲਿਜਾਂਦਾ ਗਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਸਰਕਾਰ ਦੇ ਦਖ਼ਲ ਤੋਂ ਬਾਅਦ ਤਾਲਿਬਾਨ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।
ਕਾਬੁਲ ਏਅਰਪੋਰਟ ਦੇ ਬਾਹਰੋਂ ਅਗਵਾ ਕੀਤੇ 150 ਲੋਕਾਂ ਨੂੰ ਕੀਤਾ ਤਾਲਿਬਾਨੀਆਂ ਨੇ ਸਹੀ-ਸਲਾਮਤ ਰਿਹਾਅ, ਜ਼ਿਆਦਾਤਰ ਭਾਰਤੀ
