ਯਾਦਗਾਰੀ ਹੋ ਨਿਬੜਿਆ ਜਾਰਜ ਟਾਊਨ ਦਾ ਤੀਆਂ ਦਾ ਮੇਲਾ, ਹਰ ਕੋਈ ਪੰਜਾਬੀ ਸੱਭਿਆਚਾਰ ਦੇ ਰੰਗ ’ਚ ਰੰਗਿਆ ਨਜ਼ਰ ਆਇਆ

ਯਾਦਗਾਰੀ ਹੋ ਨਿਬੜਿਆ ਜਾਰਜ ਟਾਊਨ ਦਾ ਤੀਆਂ ਦਾ ਮੇਲਾ, ਹਰ ਕੋਈ ਪੰਜਾਬੀ ਸੱਭਿਆਚਾਰ ਦੇ ਰੰਗ ’ਚ ਰੰਗਿਆ ਨਜ਼ਰ ਆਇਆ

ਕੈਨੇਡਾ ਦੇ ਓਂਟਾਰੀਓ ਸੂਬੇ ਦੇ ਜਾਰਜ ਟਾਊਨ ਵਿਚ ਤੀਆਂ ਦਾ ਮੇਲਾ ਮਨਾਇਆ ਗਿਆ। ਕੋਵਿਡ ਕਾਲ ਵਿਚ ਮਿਲੀਆਂ ਰਾਹਤਾਂ ਤੋਂ ਬਾਅਦ ਇਸ ਮੇਲੇ ਵਿਚ ਔਰਤਾਂ ਨੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਮੇਲੇ ਦੀਆਂ ਪ੍ਰਬੰਧਕ ਕੁਲਦੀਪ ਕੌਰ ਅਤੇ ਗਗਨਦੀਪ ਕੌਰ ਨੇ ਦੱਸਿਆ ਕਿ ਤੀਆਂ ਦੇ ਤਿਉਹਾਰ ਨੂੰ ਮਨਾਉਣ ਲਈ ਲੰਬੇ ਸਮੇਂ ਬਾਅਦ ਇਕੱਠ ਕਰਨ ਦੀ ਮਿਲੀ ਇਜਾਜ਼ਤ ਕਾਰਨ ਤੀਆਂ ਦੇ ਮੇਲੇ ਵਿਚ ਭਾਰੀ ਗਿਣਤੀ ਵਿਚ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੇਲੇ ਵਿਚ ਜਿਥੇ ਨੌਜਵਾਨ ਕੁੜੀਆਂ ਨੇ ਪੰਜਾਬੀ ਪਹਿਰਾਵਾ ਪਾ ਕੇ ਕੀਤੇ ਹਾਰ ਸ਼ਿੰਗਾਰ ਨਾਲ ਮੇਲੇ ਦੀਆਂ ਰੌਣਕਾਂ ਵਧਾਈਆਂ ਉਥੇ ਬਜ਼ੁਰਗ ਔਰਤਾਂ ਅਤੇ ਬੱਚੀਆਂ ਨੇ ਇਸ ਪ੍ਰੋਗਰਾਮ ਦਾ ਖੂੁਬ ਆਨੰਦ ਮਾਣਿਆ। ਇਸ ਪ੍ਰੋਗਰਾਮ ਵਿਚ ਪਾਇਲ, ਮਰੀਅਮ ਤੇ ਜਸ ਕੌਰ ਨੇ ਪੰਜਾਬੀ ਗੀਤਾਂ ’ਤੇ ਨੱਚ ਕੇ ਸਭ ਦੇ ਦਿਲ ਨੂੰ ਮੋਹ ਲਿਆ।

International