ਸਤਾਧਾਰੀ ਲਿਬਰਲ ਪਾਰਟੀ ‘ਚ ਪ੍ਰਧਾਨ ਮੰਤਰੀ ਜਸਟਿਨ ਦੀ ਲੀਡਰਸ਼ਿਪ ਖਿਲਾਫ ਉਠ ਰਹੀਆਂ ਕੁਝ ਬਾਗੀ ਸੁਰਾਂ ਦੇ ਬਾਵਜੂਦ ਅੱਜ ਓਟਵਾ ‘ਚ ਪਾਰਟੀ ਦੀ ਕਾਕਸ ਮੀਟਿੰਗ ‘ਚ ਬਹੁਤੇ ਲਿਬਰਲ ਮੰਤਰੀਆਂ ਅਤੇ ਸੰਸਦ ਮੈਬਰਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਪੂਰਨ ਪ੍ਰਗਟਾਇਆ ਹੈ ਜਦੋਂ ਕਿ ਕੁਝ ਇੱਕ ਸੰਸਦ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਖਿਲਾਫ ਲੁਕਵੇਂ ਰੂਪ ‘ਚ ਆਵਾਜ਼ ਉਠਾਈ ਹੈ।
ਇਸ ਮੌਕੇ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਲਿਬਰਲ ਪਾਰਟੀ ਇਕ ਜੁੱਟ ਅਤੇ ਪੂਰੀ ਤਰ੍ਹਾ ਮਜਬੂਤ ਹੈ।
ਦੱਸਣ ਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਾਰਟੀ ਵੱਲੋਂ ਲਗਾਤਾਰ ਕੁਝ ਆਪਣੀਆਂ ਸੁਰੱਖਿਤ ਚੋਣ ਸੀਟਾਂ ਹਾਰ ਜਾਣ ਤੋਂ ਬਾਅਦ ਪਾਰਟੀ ਵਿੱਚ ਇਸ ਗੱਲ ਦੀ ਬੇਚੈਨੀ ਵੱਧ ਰਹੀ ਹੈ ਕਿ ਪਾਰਟੀ ਦਾ ਗਰਾਫ ਲਗਾਤਾਰ ਥੱਲੇ ਜਾ ਰਿਹਾ ਹੈ । ਇਸ ਗੱਲ ਨੂੰ ਲੈ ਕੇ ਕੁਝ ਲਿਬਰਲ ਸੰਸਦਾਂ ਵੱਲੋਂ ਇੱਕ ਪਟੀਸ਼ਨ ਸਾਈਨ ਕਰਨ ਦੀ ਕੀ ਗੱਲਬਾਤ ਕੀਤੀ ਗਈ ਸੀ ਤਾਂ ਜੋ ਪਾਰਟੀ ਲੀਡਰਸ਼ਿਪ ਵਿੱਚ ਕੋਈ ਬਦਲਾਅ ਕੀਤੇ ਜਾ ਸਕਣ ਪਰ ਅੱਜ ਰਾਜਧਾਨੀ ਓਟਵਾ ਵਿੱਚ ਹੋਈ ਪਾਰਟੀ ਦੀ ਮੀਟਿੰਗ ਵਿੱਚ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ, ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਅਤੇ ਹੋਰ ਸੀਨੀਅਰ ਆਗੂਆਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਪੂਰਨ ਭਰੋਸਾ ਪ੍ਰਗਟਾਇਆ ਹੈ ।
(ਗੁਰਮੁੱਖ ਸਿੰਘ ਬਾਰੀਆ)