ਟੋਰਾਂਟੋ (P.N MEDIA)- ਕੈਨੇਡਾ ਸਰਕਾਰ ਨੇ ਇਮੀਗਰੇਸ਼ਨ ਨੀਤੀ ਦੇ ਦਰਵਾਜ਼ੇ ਹੋਰ ਤੰਗ ਕਰਦਿਆਂ ਨਵੇਂ ਇਮੀਗਰਾਟਾਂ ਦੇ ਟੀਚੇ ‘ਕ 21 ਫੀਸਦੀ ਦੀ ਹੋਰ ਕਟੌਤੀ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਕਟੌਤੀ 2025 ਤੋਂ ਲੈ ਕਿ 2027 ਤੱਕ ਜਾਰੀ ਰਹੇਗੀ ਜਿਸ ਦੌਰਾਨ 2025 ‘ਚ 5 ਲੱਖ ਇਮੀਗਰਾਂਟ ਬੁਲਾਉਣ ਦੀ ਬਜਾਏ 395,000 , 2026 ‘ਚ 380,000 ਅਤੇ 2027 ‘ਚ ਬੁਲਾਏ ਜਾਣ ਵਾਲੇ ਨਵੇਂ ਇਮੀਗਰਾਂਟਾਂ ਦੀ ਗਿਣਤੀ 365,000 ਹੋਵੇਗੀ ।
ਲਿਬਰਲ ਸਰਕਾਰ ਵੱਲੋਂ ਉਕਤ ਫੈਸਲਾ ਦਾ ਅਧਾਰ ਘਰਾਂ ਦੀ ਘਾਟ ਅਤੇ ਮਹਿੰਗਾ ਜੀਵਨ ਨਿਰਬਾਹ ਬਣਾਇਆ ਗਿਆ ਹੈ, ਜਿਸ ਨੂੰ ਨਿਯੰਤਰਣ ਕਰਨ ਲਈ ਇਮੀਗਰੇਸ਼ਨ ਨੂੰ ਘੱਟ ਕਰਨ ਦੀ ਲੋੜ ਹੈ ।
ਦੱਸਣਯੋਗ ਹੈ 2015 ‘ਚ ਲਿਬਰਲ ਸਰਕਾਰ ਆਉਣ ਤੋਂ ਬਾਅਦ ਕੈਨੇਡਾ ‘ਚ ਵੱਧ ਤੋਂ ਵੱਧ ਕਾਮੇ ਅਤੇ ਇਮੀਗਰਾਂਟ ਬੁਲਾਉਣ ਦਾ ਫੈਸਲਾ ਕੀਤਾ ਗਿਆ ਸੀ । ਇਸ ਸੰਬੰਧੀ ਅੱਜ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਕੁਝ ਹੋਰ ਅਹਿਮ ਐਲਾਨ ਕਰ ਸਕਦੇ ਹਨ ।
(ਗੁਰਮੁੱਖ ਸਿੰਘ ਬਾਰੀਆ )