ਓਨਟਾਰੀਓ ਦੇ ਤਿੰਨ ਸਕੂਲ ਬੋਰਡ ਵੱਖ ਵੱਖ ਬੇਨਿਯਮੀਆਂ ਕਾਰਨ ਚਰਚਾ ‘ਚ ਆਉਣ ਤੋਂ ਓਨਟਾਰੀਓ ਸਰਕਾਰ ਸਕੂਲ ਬੋਰਡਾਂ ਲਈ ਕੁਝ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰੇਗੀ ਅਤੇ ਸਕੂਲ ਬੋਰਡਾਂ ਦੇ ਕੰਮ-ਕਾਜ ਨਿਯਮਾਂ ‘ਚ ਕੁਝ ਤਬਦੀਲੀਆਂ ਲਿਆਵੇਗੀ।
ਓਨਟਾਰੀਓ ਦੀ ਸਿੱਖਿਆ ਮੰਤਰੀ ਜਿਲ ਡਨਲੌਪ ਨੇ ਇਸ ਸੰਬੰਧੀ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਮੌਜੂਦਾ ਸਮੇਂ ‘ਚ ਤਿੰਨ ਸਕੂਲ ਬੋਰਡਾਂ ‘ਚ ਬੇਨਿਯਮੀਆਂ ਸੰਬੰਧੀ ਚੱਲ ਰਹੀ ਜਾਂਚ ਪਹਿਲਾਂ ਮੁਕੰਮਲ ਕੀਤੀ ਜਾਵੇਗੀ ।
ਸਿੱਖਿਆ ਮੰਤਰੀ ਨੇ ਉਪਰੋਕਤ ਵਿਚਾਰ ਉਸ ਵਕਤ ਪ੍ਰਗਟਾਏ ਹਨ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਕੁਝ ਸਕੂਲ ਬੋਰਡਾਂ ਵੱਲੋਂ ਟੈਸਟ ਦਾਤਾਵਾਂ ਦਾ ਪੈਸਾ ਵਿਅਰਥ ਕੰਮਾਂ ‘ਚ ਗੁਆਉਣ ਬਾਰੇ ਸਵਾਲ ਪੁੱਛਿਆ।
ਇਹ ਵੀ ਦੱਸ ਦੇਈਏ ਕਿ ਓਨਟਾਰੀਓ ਦੇ ਬਰੈੰਟ ਹੈਲਡੀਮੈੰਡ ਨੌਰਫੋਕ ਕੈਥੋਲਿਕ ਸਕੂਲ ਬੋਰਡ ਚਾਰ ਟਰੱਸਟੀਆਂ ਵੱਲੋਂ 145,000 ਡਾਲਰ ਖਰਚ ਕਿ ਇਟਲੀ ਦੇ ਗੈਰ-ਵਾਜ਼ਬ ਸਮਰ ਕੈੰਪ ‘ਤੇ ਜਾਣ, ਥੇਮਸ ਵੈਲੀ ਪਬਲਿਕ ਸਕੂਲ ਬੋਰਡ 45,000 ਡਾਲਰ ਨਾਲ ਟੋਰਾਂਟੋ ‘ਚ ਰੀਟਰੀਟ ਦੇਣ ਅਤੇ ਟੋਰਾਂਟੋ ਸਕੂਲ ਬੋਰਡ ਵੱਲੋ ਬੱਚਿਆਂ ਦੇ ਇੱਕ ਟਰਿੱਪ ਦੀ ਸਮਾਪਤੀ ‘ਤੇ ਬੱਚਿਆਂ ਵੱਲੋਂ ਫਲਸਤੀਨ ਵਿਰੋਧ ਪ੍ਰਦਰਸ਼ਨ ‘ਚ ਸ਼ਾਮਿਲ ਹੋ ਜਾਣ ਦੇ ਗੰਭੀਰ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ ।
ਉਪਰੋਕਤ ਤਿੰਨ ਸਕੂਲ ਬੋਰਡਾਂ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਓਨਟਾਰੀਓ ਸਰਕਾਰ ਹ
ਸਾਰੇ ਸਕੂਲ ਬੋਰਡਾਂ ਦੇ ਕੰਮਕਾਜ ‘ਤੇ ਨਜ਼ਰ ਰੱਖਣ ਹੁਣ ਨਵੇਂ ਅਤੇ ਅਹਿਮ ਬਦਲਾਅ ਕਰਨ ਜਾ ਰਹੀ ਹੈ ।
(ਗੁਰਮੁੱਖ ਸਿੰਘ ਬਾਰੀਆ)