2000 ਰੁਪਏ ਦੇ ਫਟੇ ਨੋਟ ਬਦਲੇ ਬੈਂਕ ਦਿੰਦਾ ਹੈ ਏਨੇ ਰੁਪਏ,ਜਾਣੋ ਕਿਥੇ ਤੇ ਕਿਵੇਂ ਬਦਲੀਏ ਇਹ ਨੋਟ

2000 ਰੁਪਏ ਦੇ ਫਟੇ ਨੋਟ ਬਦਲੇ ਬੈਂਕ ਦਿੰਦਾ ਹੈ ਏਨੇ ਰੁਪਏ,ਜਾਣੋ ਕਿਥੇ ਤੇ ਕਿਵੇਂ ਬਦਲੀਏ ਇਹ ਨੋਟ

ਨਵੀਂ ਦਿੱਲੀ : ਫਟੇ ਪੁਰਾਣੇ ਨੋਟਾਂ ਨੂੰ ਬਦਲੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਨਿਯਮ 2009 ਵਿਚ ਕਈ ਅਹਿਮ ਬਦਲਾਅ ਕੀਤੇ ਹਨ। ਨਿਯਮਾਂ ਮੁਤਾਬਕ ਨੋਟ ਦੀ ਸਥਿਤੀ ਦੇ ਆਧਾਰ ’ਤੇ ਲੋਕ ਦੇਸ਼ ਭਰ ਵਿਚ ਆਰਬੀਆਈ ਦਫ਼ਤਰਾਂ ਅਤੇ ਨਾਮਜ਼ਦ ਬੈਂਕਾਂ ਦੀਆਂ ਬ੍ਰਾਂਚਾਂ ਵਿਚ ਫਟੇ ਜਾਂ ਦੋਸ਼ ਪੂਰਨ ਨੋਟਾਂ ਨੂੰ ਬਦਲਵਾ ਸਕਦੇ ਹੋ। ਜੇ ਤੁਹਾਡੇ ਕੋਲ ਵੀ ਫਟੇ ਹੋਏ ਨੋਟ ਹਨ ਤਾਂ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਇਨ੍ਹਾਂ ਫਟੇ ਨੋਟਾਂ ਨੂੰ ਕਿੱਥੋਂ ਅਤੇ ਕਿਵੇਂ ਬਦਲ ਸਕਦੇ ਹੋ ਅਤੇ ਬਦਲੇ ਵਿੱਚ ਬੈਂਕ ਤੁਹਾਨੂੰ ਕਿੰਨਾ ਪੈਸਾ ਦਿੰਦਾ ਹੈ।

Business