ਕੈਨੇਡਾ ਦੀ RRM ਰਿਪੋਰਟ ‘ਚ ਅਹਿਮ ਖੁਲਾਸੇ  ਕੁਝ ਭਾਰਤੀ ਪੱਤਰਕਾਰਾਂ ਅਤੇ ਮੀਡੀਆ ਚੈਨਲਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸਿੱਖ ਆਗੂਆਂ ਖਿਲਾਫ ਫੈਲਾਈ ਗਈ ਗਲਤ ਜਾਣਕਾਰੀ  👉ਕੈਨੇਡਾ ‘ਚ ਲੋਕਾਂ ਦੀ ਰਾਏ ਨੂੰ ਪ੍ਰਭਾਵਿਤ ਕਰਨ ਚਲਾਇਆ ਗਿਆ ਮੀਡੀਆ ਟਰਾਇਲ 

ਟੋਰਾਂਟੋ – RRM (Rapid Response Mechanism ) ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਦਿੱਤੀ ਗਈ ਰਿਪੋਰਟ ‘ਚ ਅਹਿਮ ਖੁਲਾਸਾ ਕੀਤਾ ਗਿਆ ਹੈ ਕਿ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਭਾਰਤੀ ਮੂਲ ਦੇ ਕੁਝ ਸ਼ੋਸ਼ਲ ਮੀਡੀਆ ਅਤੇ ਪ੍ਰਮੁੱਖ ਚੈਨਲਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ , ਸਿੱਖ ਆਗੂਆਂ ਅਤੇ ਹੋਰ ਕੈਨੇਡੀਅਨ ਨਾਗਰਿਕਾਂ ਬਾਰੇ ਨਕਾਰਾਤਮਕ ਰਾਏ ਪੈਦਾ ਕਰਨ ਲਈ ਅਜਿਹੀਆਂ ਖ਼ਬਰਾਂ ਚਲਾਈਆਂ ਗਈਆਂ, ਜਿਨ੍ਹਾਂ ਦਾ ਕੋਈ ਅਧਾਰ ਨਹੀਂ ਸੀ ।

ਦੱਸਣਯੋਗ ਹੈ ਕਿ RRM ਕੈਨੇਡਾ ਗਰੇਟ 7 ਦੇਸ਼ਾਂ ਦੀ RRM ਸਕੱਤਰੇਤ ਦੀ ਮੈਂਬਰ ਹੈ ਜੋ ਸਰਕਾਰੀ ਸ਼ਹਿ ‘ਤੇ ਵੱਖ ਵੱਖ ਮੀਡੀਆ ਸਰੋਤਾਂ ਰਾਹੀਂ ਫੈਲਾਈ ਜਾਣ ਵਾਲੀ ਗਲਤ ਜਾਣਕਾਰੀ ‘ਤੇ ਨਜ਼ਰ ਰੱਖਦੀ ਹੈ ।

ਇਸ ਰਿਪੋਰਟ ‘ਚ ਅਹਿਮ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ‘ਚ ਮੌਜੂਦ ਬਹੁਤ ਕੁਝ ਪੱਤਰਕਾਰਾਂ ਨੇ ਟੀ.ਵੀ. ਚੈਨਲਾਂ ਅਤੇ ਸ਼ੋਸ਼ਲ ਮੀਡੀਆ ਅਕਾਊਟਾਂ ਰਾਹੀਂ ਕੈਨੇਡਾ ਦੀ ਪ੍ਰਭੂਸਤਾ , ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਕਸ਼ ਖਿਲਾਫ ਕੂੜ ਪ੍ਰਚਾਰ ਕੀਤਾ ਅਤੇ ਖਾਲਿਸਤਾਨ ਪੱਖੀ ਲੋਕਾਂ ਨੂੰ ਅੱਤਵਾਦੀ ਗਰਦਾਨਿਆਂ ਗਿਆ।

ਰਿਪੋਰਟ ‘ਚ ਦਾਅਵਾ ਕੀਤਾ ਗਿਆ ਕਿ ਉਕਤ ਮੀਡੀਆ ਸਰੋਤਾਂ ਨੂੰ ਕਥਿੱਤ ਤੌਰ ‘ਤੇ ਭਾਰਤ ਸਰਕਾਰ ਇਸ ਗੱਲ ਲਈ ਵਰਤਿਆ ਗਿਆ ਹੈ ।

(ਗੁਰਮੁੱਖ ਸਿੰਘ ਬਾਰੀਆ)