ਓਨਟਾਰੀਓ ਦੇ ਹੰਟਿਸਵਿੱਲ ਸ਼ਹਿਰ ਇੱਕ ਘਰ ‘ਚ ਗੋਲੀਬਾਰੀ ਹੋਣ ਤੋਂ ਬਾਅਦ 3 ਜੀਆਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ ।
ਘਟਨਾਂ ਤੋਂ ਬਾਅਦ ਸ਼ੱਕੀ ਦੋਸ਼ੀ ਨੇ ਖੁਦ ਪੁਲਿਸ ਨੂੰ ਫੋਨ ਕਰਕੇ ਕਿਹਾ ਕਿ ਉਸਨੇ ਦੋ ਲੋਕਾਂ ਨੂੰ ਮਾਰ ਦਿੱਤਾ ਹੈ ਅਤੇ ਬਾਅਦ ਉਸਦੀ ਲਾਸ਼ ਵੀ ਘਰ ‘ਚੋਂ ਹੀ ਬਰਾਮਦ ਹੋਈ ਹੈ । ਪੁਲਿਸ ਨੇ ਘਰ ‘ਚ ਦਾਖਿਲ ਹੋਣ ਤੋਂ ਪਹਿਲਾਂ ਡਰੋਨ ਰਾਹੀਂ ਜਾਇਜਾ ਲਿਆ ਤਾਂ ਘਰ ‘ਚ ਤਿੰਨ ਲਾਸ਼ਾਂ ਪਈਆਂ ਸਨ ।
ਪੁਲਿਸ ਅਨੁਸਾਰ ਹਾਲੇ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕੀ । ਜਾਂਚ ਜਾਰੀ ਹੈ ।
(ਗੁਰਮੁੱਖ ਸਿੰਘ ਬਾਰੀਆ)