ਚੋਰਾਂ ਦਾ ਧਿਆਨ ਹੁਣ ਪਹਿਲਵਾਨੀ ਵੱਲ !!

ਚੋਰਾਂ ਦਾ ਧਿਆਨ ਹੁਣ ਪਹਿਲਵਾਨੀ ਵੱਲ !!

ਗਲਫ ‘ਚ ਮੱਖਣ ਦੀਆਂ ਟਿਕੀਆਂ ‘ਤੇ ਹੱਥ ਫੇਰਨਾ ਜਾਰੀ । ਵੱਖ ਵੱਖ ਘਟਨਾਵਾਂ ‘ਚ ਬਟਰ ਚੋਰੀ ਕਰਕੇ ਐਂਮਰਜੈੰਸੀ ਦਰਵਾਜਿਆਂ ਤੋਂ ਰਫੂਚੱਕਰ ਹੋਏ ਚੋਰ । ਪੁਲਿਸ ਨੇ ਮੱਖਣ ਚੋਰਾਂ ਨੂੰ ਫੜਨ ਲਈ 519-824-1212 ‘ਤੇ ਸਹਿਯੋਗ ਮੰਗਿਆ ਹੈ।

ਦੱਸਣਯੋਗ ਹੈ ਕਿ ਬਰੈਂਪਟਨ ‘ਚ ਵੀ ਮੱਖਣ ਚੋਰੀ ਦੀਆਂ ਘਟਨਾਵਾਂ.’ਚ ਤਿੰਨ ਵਿਅਕਤੀ ਚਾਰਜ ਹੋ ਚੁੱਕੇ ਹਨ । ਵੈਸ ਚੋਰ ਇਹ ਮੱਖਣ ਖਾਣ ਲਈ ਨਹੀਂ ਦੁਬਾਰਾ ਵੇਚਣ ਲਈ ਚੋਰੀ ਕਰਦੇ ਹਨ । ਆਨ ਲਾਈਨ ਵੈਬਸਾਈਟ ‘ਤੇ ਜਾਂ ਫਿਰ ਕਿਸੇ ਨੁੱਕੜ ਸੇਲ ਰਾਹੀਂ.ਜਿੰਨਾ ਮੁਨਾਫਾ ਹੇ ਸਕੇ ।

(ਗੁਰਮੁੱਖ ਸਿੰਘ ਬਾਰੀਆ)