ਲਾਹੌਰ-ਸਾਬਕਾ ਕਪਤਾਨ ਬਾਬਰ ਆਜ਼ਮ, ਤੇਜ਼ ਗੇਂਦਬਾਜ਼ਾਂ ਸ਼ਾਹੀਨ ਸ਼ਾਹ ਅਫ਼ਰੀਦੀ ਤੇ ਨਸੀਮ ਸ਼ਾਹ ਨੇ ਆਸਟਰੇਲੀਆ ਖਿਲਾਫ਼ ਇਕ ਰੋਜ਼ਾ ਤੇ ਟੀ-20 ਲੜੀ ਲਈ ਟੀਮ ਵਿਚ ਵਾਪਸੀ ਕੀਤੀ ਹੈ। ਇਨ੍ਹਾਂ ਤਿੰਨਾਂ ਖਿਡਾਰੀਆਂ ਨੂੰ ਇੰਗਲੈਂਡ ਖਿਲਾਫ਼ ਦੋ ਮੈਚਾਂ ਦੀ ਟੈਸਟ ਲੜੀ ਲਈ ਟੀਮ ’ਚੋਂ ਬਾਹਰ ਰੱਖਿਆ ਗਿਆ ਸੀ। ਪਾਕਿਸਤਾਨੀ ਚੋਣਕਾਰਾਂ ਨੇ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੇ ਆਸਟਰੇਲੀਆ ਤੇ ਜ਼ਿੰਬਾਬਵੇ ਦੌਰਿਆਂ ਲਈ ਇਕ ਰੋਜ਼ਾ ਤੇ ਟੀ-20 ਟੀਮਾਂ ਐਲਾਨ ਦਿੱਤੀਆਂ ਹਨ। ਚੋਣਕਾਰਾਂ ਨੇ ਕਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ ਜਦੋਂਕਿ ਫ਼ਖ਼ਰ ਜ਼ਮਾਨ ਤੇ ਸ਼ਦਾਬ ਖ਼ਾਨ ਜਿਹੇ ਕਈ ਸੀਨੀਅਰ ਖਿਡਾਰੀ ਮੌਕਾ ਖੁੰਝ ਗਏ ਹਨ। ਫ਼ਖ਼ਰ, ਸਾਬਕਾ ਕਪਤਾਨ ਬਾਬਰ ਦੇ ਹੱਕ ਵਿਚ ਕੀਤੇ ਇਕ ਟਵੀਟ ਲਈ ਪਾਕਿਸਤਾਨ ਕ੍ਰਿਕਟ ਬੋਰਡ ਦੀ ਜਾਂਚ ਦਾ ਸਾਹਮਣਾ ਕਰ ਰਿਹਾ ਹੈ। ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਤੇ ਸਲਮਾਨ ਅਲੀ ਆਗਾ ਨੂੰ ਇਕ ਰੋਜ਼ਾ ਤੇ ਟੀ-20 ਕ੍ਰਿਕਟ ਲਈ ਕਪਤਾਨ ਐਲਾਨਿਆ ਜਾ ਸਕਦਾ ਹੈ
ਆਸਟਰੇਲੀਆ ਖਿਲਾਫ਼ ਇਕ ਰੋਜ਼ਾ ਤੇ ਟੀ-20 ਲੜੀ ਲਈ ਬਾਬਰ, ਸ਼ਾਹੀਨ ਤੇ ਨਸੀਮ ਦੀ ਪਾਕਿ ਟੀਮ ਵਿਚ ਵਾਪਸੀ
