ਜਾਅਲਸਾਜ਼ਾਂ ਵੱਲੋਂ ਕੈਨੇਡਾ ਰੈਵਨਿਊ ਦੇ ਟੈਕਸ ਰੀਫੰਡ ਨੂੰ ਸੰਨ ?

ਜਾਅਲਸਾਜ਼ਾਂ ਵੱਲੋਂ ਕੈਨੇਡਾ ਰੈਵੇਨਿਊ ਦੇ ਟੈਕਸ ਰੀਫੰਡ ਨੂੰ ਸੰਨ ਲਾਉਣੀ ਜਾਰੀ

👉ਟੈਕਸ ਫਾਈਲ ਕਰਨ ਵਾਲੀ ਕੰਪਨੀ ਦਾ ਡਾਟਾ ਚੋਰੀ ਕਰਕੇ ਜਾਅਲਸਾਜ਼ਾਂ ਨੇ ਆਪਣੇ ਬੈੰਕ ਅਕਾਊਂਟਾਂ ‘ਚ ਮੰਗਵਾਇਆ 6 ਮਿਲੀਅਨ ਡਾਲਰ

👉ਕੈਨੇਡਾ ਰੈਵੇਨਿਊ ਮੰਤਰੀ ਦੀ ਚੁੱਪੀ?

ਟੋਰਾਂਟੋ (PN MEDIA) – ਕੈਨੇਡਾ ਰੈਵੇਨਿਊ ਵੱਲੋਂ ਲੋਕਾਂ ਦੇ ਟੈਕਸ ਦੇ ਰੀਫੰਡ ਦਾ ਦਿੱਤਾ ਜਾਣ ਵਾਲਾ ਪੈਸਾ ਸਕੈਮਰ ਰਾਹ ‘ਚ ਹੜੱਪ ਜਾਂਦੇ ਹਨ।  ਭਾਵ ਟੈਕਸ ਅਕਾਊਂਟ ਨੂੰ ਹੈਕ ਕਰਕੇ ਉਹ ਡਾਇਰੈਕਟ ਡਿਪਾਜ਼ਟ (ਅਕਾਊਂਟ ‘ਚ ਜਮਾ ਹੋਣ ਵਾਲਾ ਸਿੱਧਾ ਪੈਸਾ ) ਦੀ ਜਾਣਕਾਰੀ ਬਦਲ ਦਿੰਦੇ ਹਨ ਅਤੇ ਆਪਣਾ ਅਕਾਊਂਟ ਲਗਾ ਦਿੰਦੇ ਹਨ ।

ਅਜਿਹਾ ਮਾਮਲਾ ਟੈਕਸ ਫਾਈਲ ਕਰਨ ਵਾਲੀ ਵਕਾਰੀ ਕੰਪਨੀ ਐਚ ਐੰਡ ਆਰ ਦਾ ਅਕਾਊਂਟ ਕਥਿੱਤ ਤੌਰ ‘ਤੇ ਹੈਕ ਕਰਕੇ ਚੋਰ 6  ਮਿਲੀਅਨ ਡਾਲਰ ਨੂੰ ਕੁੱਪਾ ਮਾਰ ਗਏ ਹਨ । ਹਾਲਾਂ ਕਿ ਐਚ ਐੰਡ ਆਰ ਨੇ ਇਸ ਤੋਂ ਇਨਕਾਰ ਕੀਤਾ ਹੈ ਕਿ ਉਸਦਾ ਕੋਈ ਡਾਟਾ ਚੋਰੀ ਹੋਇਆ ਹੈ ।

ਦੂਜੇ ਪਾਸੇ ਕੈਨੇਡਾ ਰੈਵੇਨਿਊ ਨੇ ਵੀ ਖੁਦ ਮੰਨਿਆ ਹੈ ਕਿ ਵਿਵਸਥਾ ‘ਚ ਕਮੀਆਂ ਕਰਕੇ ਜਾਅਲਸਾਜ਼ ਅਜਿਹਾ ਦਾਅ ਲਾ ਜਾਂਦੇ ਹਨ ।

ਦਾ ਸਟਾਰ ਦੀ ਖੋਜ ਭਰਪੂਰ ਰਿਪੋਰਟ ‘ਚ ਇਹ ਵੀ ਦਰਜ ਕੀਤਾ ਗਿਆ ਹੈ ਕਿ ਇਸ ਮਾਮਲੇ ਸੰਬੰਧੀ ਕੈਨੇਡਾ ਰੈਵੇਨਿਊ ਮੰਤਰੀ ਮੈਰੀ ਕਲਾਊਡ ਬੇਬਿਊ ਨੇ ਮੀਡੀਆ ਨੂੰ ਕੁਝ ਕਹਿਣ ਤੋਂ ਕੰਨੀ ਕਤਰਾ ਲਈ ਹੈ ।

(ਗੁਰਮੁੱਖ ਸਿੰਘ ਬਾਰੀਆ)