ਲਿਬਰਲ ਕੈਬਨਿਟ ਵੱਲੋਂ ਟਰੂਡੋ ਦੀ ਲੀਡਰਸ਼ਿਪ ਖਿਲਾਫ ਗੁਪਤ ਵੋਟ ਬੈਲਟ ਦਾ ਵਿਚਾਰ ਰੱਦ

ਲਿਬਰਲ ਕੈਬਨਿਟ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੀਡਰਸ਼ਿਪ ‘ਤੇ secret belt vote ਦੀ ਮੰਗ ਨੂੰ ਰੱਦ ਕੀਤਾ । ਸੀਨੀਅਰ ਕੈਬਨਿਟ ਮੰਤਰੀਆਂ ਨੇ ਮੁੜ ਪ੍ਰਧਾਨ ਮੰਤਰੀ ਦੀ ਅਗਵਾਈ ‘ਚ ਭਰੋਸਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਅਗਵਾਈ ‘ਚ ਪਾਰਟੀ 2025 ਦੀਆਂ ਫੈਡਰਲ ਚੋਣਾਂ ਲੜੇਗੀ।

ਦੱਸਣਯੋਗ ਹੈ ਕਿ ਲਿਬਰਲ ਦੇ ਦੋ ਕੁ ਦਰਜਨ ਸੰਸਦ ਮੈਂਬਰ ਅੰਦਰਖਾਤੇ ਇਹ ਮੰਗ ਕਰ ਰਹੇ ਸਨ  ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੀਡਰਸ਼ਿਪ ਦਾ ਭਵਿੱਖ ਤੈਅ ਕਰਨ ਲਈ ਗੁਪਤ ਵੋਟ ਪ੍ਰਨਾਲੀ ਨੂੰ ਵਰਤਿਆ ਜਾਵੇ ।

ਪਰ ਫੈਡਰਲ ਰੁਜ਼ਗਾਰ ਮੰਤਰੀ ਰੈਡੀ ਬੁਆਇਸਨਾਲਟ ਅਤੇ ਕੁਦਰਤੀ ਸਰੋਤ ਮੰਤਰੀ ਜੋਨਾਥਨ ਵਿਲਕਿਨਸਨ ਨੇ ਉਕਤ ਵਿਚਾਰਾਂ ਨੂੰ ਰੱਦ ਕਰਦਿਆਂ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ‘ਚ ਪੂਰਨ ਭਰੋਸਾ ਦਿਵਾਇਆ ਹੈ ।

(ਗੁਰਮੁੱਖ ਸਿੰਘ ਬਾਰੀਆ)