ਬਰੈਂਪਟਨ ‘ਚ ਹੋਮੀਓਪੈਥਿਕ ਕਲੀਨਿਕ ‘ਚ ਮਾਲਿਸ਼ ਕਰਨ ਦੇ ਬਹਾਨੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਦੋ ਭਾਰਤੀ ਮੂਲ ਦੇ ਵਿਅਕਤੀਆਂ ਦੀ ਗ੍ਰਿਫ਼ਤਾਰੀ। ਅਦਾਲਤ ‘ਚ ਪੇਸ਼ੀ ਕੁਝ ਦਿਨਾਂ ਤੱਕ। ਪੁਲਿਸ ਨੇ ਹੋਰ ਲੋਕਾਂ ਨੂੰ ਚੌਕਸ ਕਰਦਿਆਂ ਕਿਹਾ ਹੈ ਕਿ ਕੋਈ ਪੀੜਤ ਹੈ ਤਾਂ ਫੋਨ ਨੰਬਰ 905-453-2121 ‘ਤੇ ਕਾਲ ਕਰੇ।
ਗ੍ਰਿਫ਼ਤਾਰ ਹੋਣ ਵਾਲਿਆਂ ‘ਚ ਕਲੀਨਿਕ ਦਾ ਮਾਲਕ ਇੰਦਰਪਾਲ ਅਟਵਾਲ (56) ਅਤੇ ਗੁਰਸ਼ਰਨ ਸਿੰਘ ਸਿੱਧੂ (59) ਸ਼ਾਮਿਲ ਹਨ ।