ਮੁੰਬਈ
ਆਲਮੀ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਝਾਨਾਂ ਅਤੇ ਟਾਟਾ ਕੰਸਲਟੈਂਸੀ ਸਰਵਸਿਜ਼ (ਟੀਸੀਐੱਸ), ਐੱਚਸੀਐੱਲ ਟੈੱਕ ਤੇ ਰਿਲਾਇੰਸ ਇੰਡਸਟਰੀਜ਼ ਜਿਹੀਆਂ ਵੱਡੀਆਂ ਕੰਪਨੀਆਂ ਨੂੰ ਮੁਨਾਫੇ ਦੇ ਚਲਦਿਆਂ ਸ਼ੇਅਰ ਬਾਜ਼ਾਰ ਦਾ ਸੂਚਕ ਅੰਕ 226 ਨੁਕਤਿਆਂ ਦੇ ਉੱਛਾਲ ਨਾਲ 55,555.79 ਦੇ ਪੱਧਰ ’ਤੇ ਬੰਦ ਹੋਇਆ। ਉਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 0.28 ਫੀਸਦ ਜਾਂ 45.95 ਫੀਸਦ ਦੇ ਉਛਾਲ ਨਾਲ 16496.45 ਦੇ ਪੱਧਰ ’ਤੇ ਬੰਦ ਹੋਇਆ। ਉਪਰੋਕਤ ਕੰਪਨੀਆਂ ਤੋਂ ਇਲਾਵਾ ਬਜਾਜ ਫਿਨਸਰਵ, ਨੈਸਲੇ ਇੰਡੀਆ, ਭਾਰਤੀ ਏਅਰਟੈੱਲ, ਬਜਾਜ ਫਾਇਨਾਂਸ ਤੇ ਟੈੱਕ ਮਹਿੰਦਰਾ ਦੇ ਸ਼ੇਅਰਾਂ ਵਿੱਚ ਤੇਜ਼ੀ ਦਾ ਦੌਰ ਰਿਹਾ ਜਦੋਂਕਿ ਮਹਿੰਦਰਾ ਐਂਡ ਮਹਿੰਦਰਾ, ਬਜਾਜ ਆਟੋ, ਅਲਟਰਾਟੈੱਕ ਸੀਮਿੰਟ ਤੇ ਪਾਵਰਗ੍ਰਿਡ ਦੇ ਸ਼ੇਅਰਾਂ ਦੇ ਭਾਅ ਡਿੱਗ ਗਏ।