ਨਵੀਂ ਦਿੱਲੀ-ਗੈਂਗਸਟਰ ਬਿਸ਼ਨੋਈ ਦੇ ਵਿਰੁੱਧ ਸੈਕਟਰ-37 ਥਾਣਾ ਪੁਲਿਸ ਨੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਭੀਮ ਸੈਨਾ ਨੇ ਪ੍ਰਧਾਨ ਸਤਪਾਲ ਤੰਵਰ ਨੇ ਦਿੱਤੀ ਹੈ। ਤੰਵਰ ਦਾ ਕਹਿਣਾ ਹੈ ਕਿ 30 ਅਕਤੂਬਰ ਦੀ ਸ਼ਾਮ 6:25 ਮਿੰਟ ਤੋਂ ਲੈ ਕੇ ਰਾਤ ਨੂੰ 9:37 ਮਿੰਟ ‘ਤੇ ਉਸ ਨੂੰ ਚਾਰ ਵਾਰ ਵਿਦੇਸ਼ੀ ਨੰਬਰ ਤੋਂ Whatsapp Call ਆਈ।
ਵਿਦੇਸ਼ ਦਾ ਨੰਬਰ ਹੋਣ ਦੀ ਵਜ੍ਹਾ ਨਾਲ ਉਸ ਨੇ ਕਾਲ ਰਿਸੀਵ ਨਹੀਂ ਕੀਤੀ। ਰਾਤ 9:48 ਮਿੰਟ ‘ਤੇ ਫਿਰ ਕਾਲ ਕੀਤੀ ਗਈ ਤਾਂ ਉਸ ਨੇ ਰਿਸੀਵ ਕਰ ਲਈ। ਰਿਸੀਵ ਕਰਦੇ ਹੀ ਉਸ ਨੇ ਕਿਹਾ ਕਿ ਫਿਲਮ ਅਭਿਨੇਤਾ ਸਲਮਾਨ ਖਾਨ ਉਸ ਦਾ ਦੁਸ਼ਮਣ ਹੈ। ਉਸ ਨੂੰ ਮਾਰਨ ਤੋਂ ਪਹਿਲਾਂ ਸਤਪਾਲ ਤੰਵਰ ਨੂੰ ਮਾਰੇਗਾ। ਉਸ ਨੇ ਕਿਹਾ ਕਿ ਉਹ ਕੇਨੈਡਾ ਤੋਂ ਅਨਮੋਲ ਬਿਸ਼ਨੋਈ ਬੋਲ ਰਿਹਾ ਹੈ। ਇਸ ਦੇ ਬਾਅਦ ਵੀ ਫੋਨ ਕਰ ਕੇ ਧਮਕੀ ਦਿੱਤੀ ਗਈ।
ਸ਼ਿਕਾਇਤ ਦੇ ਮੁਤਾਬਕ ਅਪ੍ਰੈਲ ‘ਚ ਵੀ ਉਸ ਨੂੰ ਲਾਰੈਂਸ ਬਿਸ਼ਨੋਈ ਨਾਂ ਤੋਂ ਧਮਕੀ ਭਰਿਆ ਪੱਤਰ ਆਇਆ ਸੀ। ਪੁਲਿਸ ਬੁਲਾਰੇ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਮੁਤਾਬਕ ਕਾਲ ਕਰਨ ਵਾਲੇ ਦੀ ਆਵਾਜ਼ ਅਨਮੋਲ ਬਿਸ਼ਨੋਈ ਨਾਲ ਮੇਲ ਖਾਂ ਰਹੀ ਹੈ। ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਤੇ ਸਾਈਬਰ ਕ੍ਰਾਈਮ ਬ੍ਰਾਂਚ ਦੀ ਟੀਮ ਕਰ ਰਹੀ ਹੈ।