ਵੀਕੈਂਡ ਉੱਤੇ ਕੌਮਾਂਤਰੀ ਟਰੈਵਲਰਜ਼ ਨੂੰ ਪੀਅਰਸਨ ਏਅਰਪੋਰਟ ਉੱਤੇ ਹੋ ਸਕਦੀ ਹੈ ਦੇਰ

ਵੀਕੈਂਡ ਉੱਤੇ ਕੌਮਾਂਤਰੀ ਟਰੈਵਲਰਜ਼ ਨੂੰ ਪੀਅਰਸਨ ਏਅਰਪੋਰਟ ਉੱਤੇ ਹੋ ਸਕਦੀ ਹੈ ਦੇਰ

ਟੋਰਾਂਟੋ : ਇਸ ਵੀਕੈਂਡ ਟੋਰਾਂਟੋ ਦੇ ਪੀਅਰਸਨ ਏਅਰਪੋਰਟ ਉੱਤੇ ਟਰੈਵਲਰਜ਼ ਨੂੰ ਮਹਾਂਮਾਰੀ ਤੋਂ ਪਹਿਲਾਂ ਵਾਲੇ ਸਮੇਂ ਤੋਂ ਵੱਖਰਾ ਤਜਰਬਾ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਲੈਂਡ ਕਰਨ ਤੋਂ ਬਾਅਦ ਇੰਟਰਨੈਸ਼ਨਲ ਟਰੈਵਲਰਜ਼ ਨੂੰ ਤਿੰਨ ਘੰਟੇ ਤੱਕ ਡਿਲੇਅ ਦੀ ਉਮੀਦ ਕਰਨ ਲਈ ਆਖਿਆ ਜਾ ਰਿਹਾ ਹੈ। ਆਪਣੀ ਵੈੱਬਸਾਈਟ ਉੱਤੇ ਟੋਰਾਂਟੋ ਪੀਅਰਸਨ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਹੈ ਕਿ ਇੱਥੋਂ ਰਵਾਨਾ ਹੋਣ ਵਾਲੇ ਤੇ ਇੱਥੇ ਪਹੁੰਚਣ ਵਾਲੇ ਕੌਮਾਂਤਰੀ ਟਰੈਵਲਰਜ਼ ਨੂੰ ਦੇਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਏਅਰਪੋਰਟ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਹ ਦੇਰ ਵਾਧੂ ਸਕਰੀਨਿੰਗ ਤੇ ਹੈਲਥ ਚੈੱਕਜ਼ ਲਈ ਹੋ ਸਕਦੀ ਹੈ।
ਏਅਰਪੋਰਟ ਦਾ ਕਹਿਣਾ ਹੈ ਕਿ ਜੇ ਕੋਈ ਜਹਾਜ਼ ਰਸ਼ ਵਾਲੇ ਸਮੇਂ ਵਿੱਚ ਪਹੁੰਚਦਾ ਹੈ ਤਾਂ ਯਾਤਰੀਆਂ ਨੂੰ ਏਅਰਪੋਰਟ ਦੇ ਅੰਦਰ ਹੀ ਜਹਾਜ਼ ਤੋਂ ਉਤਰ ਕੇ ਬੈਠਣ ਲਈ ਆਖਿਆ ਜਾ ਸਕਦਾ ਹੈ। ਯਾਤਰੀਆਂ ਨੂੰ ਕਸਟਮਜ਼ ਹਾਲ ਵਿੱਚ ਥਾਂ ਬਣਨ ਦੀ ਉਡੀਕ ਕਰਨੀ ਹੋਵੇਗੀ। ਜਿਨ੍ਹਾਂ ਟਰੈਵਲਰਜ਼ ਨੇ ਅੱਗੇ ਕਿਤੇ ਹੋਰ ਜਾਣਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਆਪਣੀਆਂ ਫਲਾਈਟਸ ਉਸ ਸਮੇਂ ਦੇ ਹਿਸਾਬ ਨਾਲ ਹੀ ਨਿਰਧਾਰਤ ਕਰਨ ਲਈ ਆਖਿਆ ਜਾਵੇਗਾ।

Canada