ਭਗਵੇ ਰੰਗ ‘ਚ ਰੰਗੇ ਡੋਨਾਲਡ ਟਰੰਪ ! ਅਮਰੀਕੀ ਨੇਤਾ ਦੀ ਜਿੱਤ ‘ਤੇ ਕੰਗਨਾ ਰਣੌਤ ਨੇ ਲਏ ਮਜ਼ੇ

ਨਵੀਂ ਦਿੱਲੀ – ਸੰਯੁਕਤ ਰਾਜ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ (US Election Result 2024) ਦੇ ਨਤੀਜੇ ਆ ਗਏ ਹਨ। ਵੋਟਾਂ ਦੀ ਗਿਣਤੀ ਦੇ ਆਧਾਰ ‘ਤੇ ਰਿਪਬਲਿਕਨ ਪਾਰਟੀ ਦੇ ਦਿੱਗਜ ਨੇਤਾ ਅਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ (Donald Trump) ਨੇ ਆਪਣੇ ਦੂਜੇ ਵਿਰੋਧੀ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਨੇਤਾ ਕਮਲਾ ਹੈਰਿਸ (Kamala Harris) ਨੂੰ ਭਾਰੀ ਬਹੁਮਤ ਨਾਲ ਹਰਾ ਦਿੱਤਾ ਹੈ। ਅਮਰੀਕੀ ਚੋਣਾਂ ‘ਚ ਟਰੰਪ ਨੂੰ ਲੈ ਕੇ ਬਾਲੀਵੁੱਡ ਅਭਿਨੇਤਰੀ ਤੇ ਸੰਸਦ ਮੈਂਬਰ ਕੰਗਨਾ ਰਣੌਤ (Kangana Ranaut) ਨੇ ਵੀ ਮਜ਼ੇ ਲਏ ਹਨ

ਉਨ੍ਹਾਂ ਸੋਸ਼ਲ ਮੀਡੀਆ ‘ਤੇ ਡੋਨਾਲਡ ਟਰੰਪ ਤੇ ਕਾਰੋਬਾਰੀ ਐਲਨ ਮਸਕ ਦੀ ਤਾਜ਼ਾ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਦੋਵੇਂ ਭਗਵੇਂ ਰੰਗ ‘ਚ ਨਜ਼ਰ ਆ ਰਹੇ ਹਨ। ਆਓ ਇਸ ਮਾਮਲੇ ਨੂੰ ਵਿਸਥਾਰ ਨਾਲ ਸਮਝੀਏ।

ਡੋਨਾਲਡ ਟਰੰਪ ਨੂੰ ਇਨ੍ਹਾਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਇਤਿਹਾਸਕ ਜਿੱਤ ‘ਤੇ ਕੰਗਨਾ ਰਣੌਤ ਤੋਂ ਵਧਾਈਆਂ ਮਿਲੀਆਂ ਹਨ। ਉਹ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ। ਇਸ ਮਾਮਲੇ ਨੂੰ ਧਿਆਨ ‘ਚ ਰੱਖਦੇ ਹੋਏ ਕੰਗਨਾ ਰਣੌਤ ਨੇ ਆਪਣੇ ਅਧਿਕਾਰਤ ਐਕਸ ਹੈਂਡਲ ‘ਤੇ ਇਕ ਤਾਜ਼ਾ ਪੋਸਟ ਸ਼ੇਅਰ ਕੀਤੀ ਹੈ। ਕੰਗਨਾ ਦੇ ਇਸ ਟਵੀਟ ‘ਚ ਡੋਨਾਲਡ ਟਰੰਪ ਤੇ ਐਲਨ ਮਸਕ ਦੀ ਐਡਿਟ ਕੀਤੀ ਤਸਵੀਰ ਸ਼ਾਮਲ ਕੀਤੀ ਗਈ ਹੈ, ਜਿਸ ‘ਚ ਇਹ ਦੋਵੇਂ ਵਿਦੇਸ਼ੀ ਦਿੱਗਜ ਭਗਵੇਂ ਰੰਗ ‘ਚ ਨਜ਼ਰ ਆ ਰਹੇ ਹਨ।

ਇਸ ਟਵੀਟ ਦੀ ਕੈਪਸ਼ਨ ‘ਚ ਐਮਰਜੈਂਸੀ ਅਦਾਕਾਰਾ ਨੇ ਲਿਖਿਆ ਹੈ- ਟਵਿੱਟਰ ‘ਤੇ ਅੱਜ ਦਾ ਸਭ ਤੋਂ ਵਧੀਆ ਮੀਮ, ਤੁਹਾਨੂੰ ਮਹਾਨ ਜਿੱਤ ਲਈ ਵਧਾਈ। ਇਸ ਤਰ੍ਹਾਂ ਕੰਗਨਾ ਰਣੌਤ ਨੇ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਦੀ ਜਿੱਤ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਇਸ ਵੱਡੀ ਜਿੱਤ ਤੋਂ ਬਾਅਦ ਟਰੰਪ ਹੁਣ ਅਮਰੀਕਾ ਦੇ ਇਤਿਹਾਸ ਵਿੱਚ 47ਵੇਂ ਰਾਸ਼ਟਰਪਤੀ ਬਣ ਗਏ ਹਨ।

ਇਸ ਤੋਂ ਇਲਾਵਾ ਸਾਲ 2016 ਤੋਂ ਬਾਅਦ ਉਹ ਇਕ ਵਾਰ ਫਿਰ ਰਾਸ਼ਟਰਪਤੀ ਦੇ ਰੂਪ ‘ਚ ਵਾਈਟ ਹਾਊਸ ‘ਚ ਵਾਪਸੀ ਕਰਨਗੇ। ਕੁੱਲ ਮਿਲਾ ਕੇ ਅਮਰੀਕਾ ਵਿਚ ਟਰੰਪ ਕਾਰਡ ਚੱਲ ਗਿਆ ਹੈ।