ਨਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੰਭਾਵੀ ਡਿਪੋਰਟੇਸ਼ਨ ਕਾਰਵਾਈ ਨੂੰ ਭਾਂਪਦਿਆਂ ਕੈਨੇਡਾ ਬਾਰਡਰ ਨੇ ਆਪਣੇ ਦੇਸ਼ ਦੇ ਬਾਰਡਰ ਵੱਲ ਸਖ਼ਤੀ ਨਾਲ ਨਜ਼ਰ ਰੱਖੇਗਾ । ਕੈਨੇਡਾ ਦੀ ਡਿਪਟੀ ਪ੍ਰਾਈਮ ਮਨਿਸਟਰ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦੱਸਿਆ ਹੈ ਕਿ ਅਮਰੀਕਾ ਨਾਲ ਬੇਹਤਰ ਦੁਵੱਲੇ ਸੰਬੰਧਾਂ ਨੂੰ ਯਕੀਨੀ ਬਣਾਉਣ ਲਈ ਅਸੀਂ.ਸੁਹਿਰਦਤਾ ਨਾਲ ਵਿਚਾਰ ਕਰ ਰਹੇ ਹਾਂ ।
ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ‘ਤੇ ਸੂਬਿਆਂ ਦੇ ਪ੍ਰੀਮੀਅਰਸ ਨਾਲ ਵੀ ਗੱਲਬਾਤ ਕਰਨਗੇ । ਕੈਬਨਿਟ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਸਰਕਾਰ ਕੋਲ ਇਸ ਸੰਬੰਧੀ ਬਿਹਤਰ ਯੋਜਨਾ ਹੈ ।
ਦੱਸਣਯੋਗ ਹੈ ਕਿ ਅਮਰੀਕਾ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਵੱਡੀ ਪੱਧਰ ‘ਤੇ ਗੈਰ-ਕਨੂੰਨੀ ਇਮੀਗਰੇਸ਼ਨ ਕੈਨੇਡਾ ਵਾਲੇ ਪਾਸੇ ਹੋਈ ਸੀ । ਹੁਣ ਅਗਲੇ ਸਾਲ ਟਰੰਪ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਇਹ ਰੁਝਾਨ ਮੁੜ ਪੈਦਾ ਹੋਣ ਦੀ ਸੰਭਾਵਨਾ ਹੈ ।
(ਗੁਰਮੁੱਖ ਸਿੰਘ ਬਾਰੀਆ )