ਪੀਲ ਪੁਲਿਸ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਬਰੈਂਪਟਨ ਦੇ ਬ਼ਸ ਸਟਾਪਾਂ ‘ਤੇ ਬੱਸ ਦੀ ਉਡੀਕ ਕਰਦੇ ਸਮੇਂ ਜਵਾਨ ਕੁੜੀਆਂ ਕਿਸੇ ਅਣਜਾਣ ਵਿਅਕਤੀ ਕੋਲੋਂ ਰਾਈਡ ਨਾ ਲੈਣ । ਪੁਲਿਸ ਵੱਲੋਂ ਅਜਿਹਾ ਸੁਰੱਖਿਆ ਕਾਰਨ ਕੀਤਾ ਗਿਆ ਹੈ । ਦਰਅਸਲ ਪੁਲਿਸ ਨੇ ਇੱਕ ਵਹੀਕਲ ਦੀ ਤਸਵੀਰ ਜਾਰੀ ਕਰਕੇ ਦੱਸਿਆ ਗਿਆ ਹੈ ਕਿ ਉਕਤ ਞਹੀਕਲ ਦਾ ਚਾਲਕ ਵੱਖ ਥਾਂਵਾਂ ‘ਤੇ ਲੜਕੀਆਂ ਨੂੰ ਰਾਈਡ ਦੇਣ ਦੇ ਬਹਾਨੇ ਉਨ੍ਹਾਂ ਨਾਲ ਛੇੜਖਾਨੀਆਂ ਕਰਦਾ ਸੀ ।
ਇਸ ਸ਼ੱਕੀ ਨੂੰ ਕਾਬੂ ਕਰਨ ਲਈ ਪੀਲ ਪੁਲਿਸ ਨੇ ਆਮ ਲੋਕਾਂ ਦਾ ਸਹਿਯੋਗ ਮੰਗਿਆ ਹੈ
(ਗੁਰਮੁੱਖ ਸਿੰਘ ਬਾਰੀਆ)