ਨਵੀਂ ਦਿੱਲੀ-ਕੌਮੀ ਯੁਵਾ ਦਿਵਸ ‘ਤੇ 11 ਅਤੇ 12 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਤਿੰਨ ਹਜ਼ਾਰ ਨੌਜਵਾਨਾਂ ਨਾਲ ਵਿਕਸਤ ਭਾਰਤ ਦੇ ਰੋਡਮੈਪ ‘ਤੇ ਚਰਚਾ ਕਰਨਗੇ। ਇਨ੍ਹਾਂ ਨੌਜਵਾਨਾਂ ਦੀ ਚੋਣ ‘ਮੇਰਾ ਯੁਵਾ ਭਾਰਤ’ ਐਪ ‘ਤੇ ਕੁਇਜ਼ ਤੇ ਲੇਖ ਮੁਕਾਬਲਿਆਂ ਰਾਹੀਂ ਕੀਤੀ ਜਾਵੇਗੀ। ਖੇਡ ਤੇ ਯੁਵਾ ਮਾਮਲਿਆਂ ਦੇ ਮੰਤਰੀ ਮਨਸੁਖ ਮੰਡਵੀਆ ਦੇ ਅਨੁਸਾਰ, ਇਸਦਾ ਉਦੇਸ਼ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ਅਨੁਸਾਰ ਗੈਰ-ਸਿਆਸੀ ਪਿਛੋਕੜ ਵਾਲੇ ਇਕ ਲੱਖ ਨੌਜਵਾਨਾਂ ਨੂੰ ਰਾਜਨੀਤੀ ਲਈ ਤਿਆਰ ਕਰਨਾ ਹੈ ਅਤੇ ਇਕ ਵਿਕਸਤ ਭਾਰਤ ਦੇ ਨਿਰਮਾਣ ਵਿਚ ਨੌਜਵਾਨਾਂ ਦੇ ਯੋਗਦਾਨ ਨੂੰ ਯਕੀਨੀ ਬਣਾਉਣਾ ਹੈ। ਇਸ ਪ੍ਰੋਗਰਾਮ ਦਾ ਨਾਂ ‘ਵਿਕਸਿਤ ਭਾਰਤ ਯੰਗ ਲੀਡਰਸ ਡਾਇਲਾਗ’ ਰੱਖਿਆ ਗਿਆ ਹੈ।
ਮਨਸੁਖ ਮੰਡਾਵੀਆ ਨੇ ਦੱਸਿਆ ਕਿ ‘ਮੇਰਾ ਯੁਵਾ ਭਾਰਤ’ ਐਪ ‘ਤੇ ਕੁਇਜ਼ ਰਾਹੀਂ ਨੌਜਵਾਨਾਂ ਦੀ ਚੋਣ ਦੀ ਪ੍ਰਕਿਰਿਆ 25 ਨਵੰਬਰ ਤੋਂ 5 ਦਸੰਬਰ ਤੱਕ ਸ਼ੁਰੂ ਹੋਵੇਗੀ। ਇਸ ਵਿਚ ਦੇਸ਼ ਭਰ ਦੇ 15 ਤੋਂ 29 ਸਾਲ ਤੱਕ ਦੇ ਨੌਜਵਾਨ ਭਾਗ ਲੈ ਸਕਣਗੇ। ਕੁਇਜ਼ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਨਾਲ ਸਬੰਧਤ ਸਵਾਲ ਪੁੱਛੇ ਜਾਣਗੇ। ਇਸ ਤੋਂ ਬਾਅਦ ਟੈਕ ਫਾਰ ਡਿਵੈਲਪਡ ਇੰਡੀਆ, ਇੰਪਾਵਰਿੰਗ ਯੂਥ ਫਾਰ ਡਿਵੈਲਪਡ ਇੰਡੀਆ ਵਰਗੇ 10 ਵਿਸ਼ਿਆਂ ‘ਤੇ ਲੇਖ ਲਿਖਣ ਮੁਕਾਬਲੇ ਕਰਵਾਏ ਜਾਣਗੇ।
ਤੀਜੇ ਪੜਾਅ ਵਿਚ ਰਾਜ ਪੱਧਰ ‘ਤੇ ਪ੍ਰਤੀਯੋਗੀਆਂ ਨੂੰ ਆਪਣੇ ਚੁਣੇ ਹੋਏ ਵਿਸ਼ੇ ਅਤੇ ਇਕ ਵਿਕਸਤ ਭਾਰਤ ਲਈ ਆਪਣੇ ਵਿਜ਼ਨ ‘ਤੇ ਇੱਕ ਪੇਸ਼ਕਾਰੀ ਦੇਣੀ ਹੋਵੇਗੀ। ਮਾਂਡਵੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਾਲ-ਨਾਲ ਦੇਸ਼-ਵਿਦੇਸ਼ ਤੋਂ ਵੱਖ-ਵੱਖ ਖੇਤਰਾਂ ਦੇ ਪ੍ਰਮੁੱਖ ਲੋਕ ਵੀ ਚੁਣੇ ਹੋਏ ਨੌਜਵਾਨਾਂ ਨਾਲ ਵਿਕਸਤ ਭਾਰਤ ਦੇ ਰੋਡਮੈਪ ‘ਤੇ ਚਰਚਾ ਕਰਨਗੇ।