ਕਾਬੁਲ ’ਚ ਹਵਾਈ ਮਾਰਗ ਰਾਹੀਂ ਲੋਕਾਂ ਦੀ ਵਾਪਸੀ ਦੇ ਕੰਮ ’ਚ ਤੇਜ਼ੀ ਜਾਰੀ: ਬਾਇਡਨ

ਕਾਬੁਲ ’ਚ ਹਵਾਈ ਮਾਰਗ ਰਾਹੀਂ ਲੋਕਾਂ ਦੀ ਵਾਪਸੀ ਦੇ ਕੰਮ ’ਚ ਤੇਜ਼ੀ ਜਾਰੀ: ਬਾਇਡਨ

ਵਾਸ਼ਿੰਗਟਨ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਅਮਰੀਕੀਆਂ ਅਤੇ ਹਜ਼ਾਰਾਂ ਹੋਰ ਲੋਕਾਂ ਨੂੰ ਹਵਾਈ ਮਾਰਗ ਰਾਹੀਂ ਲਿਆਉਣ ਦਾ ‘ਮੁਸ਼ਕਲ ਅਤੇ ਦੁਖਦਾਈ’ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਅਫ਼ਗਾਨਿਸਤਾਨ ’ਚ ਚੱਲ ਰਹੇ ਮਿਸ਼ਨ ਨੂੰ 31 ਅਗਸਤ ਤੋਂ ਬਾਅਦ ਵੀ ਜਾਰੀ ਰੱਖਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਬਾਇਡਨ ਨੇ ਕਿਹਾ,‘‘ਸਾਨੂੰ ਉਮੀਦ ਹੈ ਕਿ ਇਹ ਤਰੀਕ ਬਦਲਣੀ ਨਹੀਂ ਪਵੇਗੀ ਪਰ ਫਿਰ ਵੀ ਚਰਚਾ ਜਾਰੀ ਹੈ।

International