ਅਮਰੀਕਾ ਨਾਲ ਤਣਾਅ ਵਿਚਾਲੇ ਜਲਦ ਭਾਰਤ ਆਉਣਗੇ ਵਲਾਦੀਮੀਰ ਪੁਤਿਨ, ਰੂਸ ਨੇ ਕਿਹਾ- ਅਸੀਂ ਤਰੀਕ ਤੈਅ ਕਰਨ ‘ਚ ਰੁੱਝੇ ਹਾਂ

ਨਵੀਂ ਦਿੱਲੀ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਗਲੇ ਸਾਲ ਭਾਰਤ ਦਾ ਦੌਰਾ ਕਰ ਸਕਦੇ ਹਨ। ਉਨ੍ਹਾਂ ਦਾ ਇਹ ਦੌਰਾ ਦੋਵਾਂ ਦੇਸ਼ਾਂ ਦੇ ਸਾਲਾਨਾ ਦੌਰਿਆਂ ਦਾ ਹਿੱਸਾ ਹੋਵੇਗਾ। ਹਾਲਾਂਕਿ ਦੋਵੇਂ ਧਿਰਾਂ ਅਜੇ ਤੱਕ ਮੁਲਾਕਾਤ ਦੀ ਤਰੀਕ ਨੂੰ ਅੰਤਿਮ ਰੂਪ ਨਹੀਂ ਦੇ ਸਕੀਆਂ ਹਨ।