ਨਵੀਂ ਦਿੱਲੀ-ਦਿੱਲੀ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ (App) ਨੇ ਦਿੱਲੀ ਵਿਧਾਨ ਸਭਾ ਚੋਣਾਂ 2025 (Delhi Assembly Elections 2025) ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ‘ਆਪ’ ਨੇ ਵੀਰਵਾਰ ਨੂੰ ਸਿਆਸੀ ਮਾਮਲਿਆਂ ਦੀ ਕਮੇਟੀ (PAC) ਦੀ ਮੀਟਿੰਗ ਬੁਲਾਈ ਹੈ। ਇਸ ਤਹਿਤ ਵਿਧਾਨ ਸਭਾ ਚੋਣਾਂ ਲਈ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਆਮ ਆਦਮੀ ਪਾਰਟੀ ਨੇ ਪਹਿਲੀ ਲਿਸਟ ਵਿੱਚ ਕਾਂਗਰਸ ਅਤੇ ਭਾਜਪਾ ਛੱਡਣ ਵਾਲੇ ਨਾਵਾਂ ਨੂੰ ਪਹਿਲ ਦਿੱਤੀ ਹੈ। 11 ‘ਚੋਂ 6 ਸੀਟਾਂ ‘ਤੇ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਅਨਿਲ ਝਾਅ, BB ਤਿਆਗੀ ਅਤੇ ਬ੍ਰਹਮ ਸਿੰਘ ਤੰਵਰ ਕੁਝ ਦਿਨ ਪਹਿਲਾਂ ਭਾਜਪਾ ਤੋਂ ‘ਆਪ’ ‘ਚ ਸ਼ਾਮਲ ਹੋਏ ਸਨ।
ਇਸ ਤੋਂ ਇਲਾਵਾ ਜ਼ੁਬੈਰ ਚੌਧਰੀ, ਵੀਰ ਸਿੰਘ ਧੀਂਗਾਨ ਅਤੇ ਸੁਮੇਸ਼ ਸ਼ੌਕੀਨ ਕਾਂਗਰਸ ਤੋਂ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਭਾਜਪਾ ਦੇ ਤਿੰਨ ਅਤੇ ਕਾਂਗਰਸ ਦੇ ਤਿੰਨ ਆਗੂਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
-
- ਛਤਰਪੁਰ ਤੋਂ ਚੋਣ ਲੜਨਗੇ ਬ੍ਰਹਮਾ ਸਿੰਘ ਤੰਵਰ
-
- ਕਿਰਾੜੀ ਤੋਂ ਅਨਿਲ ਝਾਅ ‘ਆਪ’ ਦੇ ਉਮੀਦਵਾਰ ਹੋਣਗੇ
-
- ਵਿਸ਼ਵਾਸ ਨਗਰ ਤੋਂ ਦੀਪਕ ਸਿੰਗਲਾ ਚੋਣ ਲੜਨਗੇ
-
- ਰੋਹਤਾਸ ਨਗਰ ਤੋਂ ਸਰਿਤਾ ਸਿੰਘ ‘ਆਪ’ ਦੀ ਉਮੀਦਵਾਰ ਹੋਵੇਗੀ
-
- ਲਕਸ਼ਮੀ ਨਗਰ ਤੋਂ BB ਤਿਆਗੀ ‘ਆਪ’ ਉਮੀਦਵਾਰ ਹੋਣਗੇ
-
- ਬਦਰਪੁਰ ਤੋਂ ਰਾਮ ਸਿੰਘ ਨੇਤਾ ਜੀ ਉਮੀਦਵਾਰ ਹੋਣਗੇ।
-
- ਸੀਲਮਪੁਰ ਤੋਂ ਜ਼ੁਬੈਰ ਚੌਧਰੀ ‘ਆਪ’ ਦੇ ਉਮੀਦਵਾਰ ਹੋਣਗੇ।
-
- ਸੀਮਾਪੁਰੀ ਤੋਂ ਵੀਰ ਸਿੰਘ ਧੀਂਗਾਨ ਚੋਣ ਲੜਨਗੇ।
-
- ਘੋਂਡਾ ਤੋਂ ਗੌਰਵ ਸ਼ਰਮਾ ਚੋਣ ਲੜਨਗੇ
-
- ਕਰਾਵਲ ਨਗਰ ਤੋਂ ਮਨੋਜ ਤਿਆਗੀ ‘ਆਪ’ ਦੇ ਉਮੀਦਵਾਰ ਹੋਣਗੇ
-
- ਮਟਿਆਲਾ ਤੋਂ ਸੁਮੇਸ਼ ਸ਼ੌਕੀਨ ‘ਆਪ’ ਦੇ ਉਮੀਦਵਾਰ ਹੋਣਗੇ।
ਅਰਵਿੰਦ ਕੇਜਰੀਵਾਲ (Arvind Kejriwal) ਦੀ ਪ੍ਰਧਾਨਗੀ ਹੇਠ ਹੋਈ PAC ਦੀ ਮੀਟਿੰਗ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਦੇ ਨਾਵਾਂ ’ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਸੀਐਮ ਆਤਿਸ਼ੀ ਵੀ ਮੌਜੂਦ ਸਨ। ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਹੋ ਰਹੀ ਪੀਏਸੀ ਦੀ ਮੀਟਿੰਗ ਕਾਰਨ ਫਿਰੋਜ਼ਸ਼ਾਹ ਰੋਡ ਨੂੰ ਬੰਦ ਕਰ ਦਿੱਤਾ ਗਿਆ।