ਟੋਲ ਬਚਾਉਣ ਲਈ ਸਾਰਨੀਆਂ ਬਾਰਡਰ ਕਲੀਅਰ ਕਰਾਉਣ ਦੇ ਚੱਕਰ ‘ਚ ਡਰਾਈਵਰਾਂ ਦੀ ਘੰਟਿਆਂ-ਬੱਧੀ ਖੱਜਲ-ਖੁਆਰੀ
👉ਸਾਰਨੀਆਂ ਬਾਰਡਰ ‘ਤੇ ਚਾਰ ਘੰਟੇ ਦੀ ਲੰਮੀ ਉਡੀਕ ਲਾਈਨ
👉ਮਜ਼ਬੂਰੀ ਨੇ ਡਰਾਈਵਰਾਂ ਦੇ ਬੁਲ ਸੀਤੇ
ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ)-
ਟਰਾਂਸਪੋਰਟ ਕੰਪਨੀਆਂ ਵਿਸ਼ਵ ਮੰਦੀ ਕਾਰਨ ਜਿਥੇ ਆਪਣੇ ਖਰਚੇ ਬਚਾਉਣ ਦਾ ਜਮਾਂ ਘਟਾਓ ਕਰ ਰਹੀਆਂ ਹਨ , ਉਥੇ ਇਸਦੀ ਗਾਜ਼ ਡਰਾਈਵਰ ‘ਤੇ ਵੀ ਡਿੱਗ ਰਹੀ ਹੈ ।
ਕੈਨੇਡਾ ਦੇ ਅਮਰੀਕਾ ਨਾਲ ਪੈੰਦੇ DETROIT ਅਤੇ ਸਾਰਨੀਆਂ ਬਾਰਡਰ ‘ਤੇ ਅੰਤਰਰਸ਼ਟਰੀ ਪੁਲਾਂ ‘ਤੇ ਚੱਲ ਰਹੀ ਮੁਰੰਮਤ ਅਤੇ ਨਵੇਂ ਪੁਲ ਦੀ ਉਸਾਰੀ ਕਾਰਨ ਸਰਹੱਦ ‘ਤੇ ਪਹਿਲਾਂ ਹੀ ਲੰਮੀ ਬੈਕ-ਅੱਪ ਰਹਿੰਦੀ ਹੈ । ਦੂਜੇ ਪਾਸੇ ਟਰਾਂਸਪੋਰਟ ਕੰਪਨੀਆਂ ਵੱਲੋਂ DETROIT ਬਾਰਡਰ ‘ਤੇ ਵਧੇ ਹੋਏ ਟੋਲ ਤੋਂ ਬਚਣ ਲਈ ਅਮਰੀਕਾ ਨੂੰ ਪੋਰਟ ਹੁਰਨ ਅਤੇ ਕੈਨੇਡਾ ਨੂੰ ਸਾਰਨੀਆਂ ਬਾਰਡਰ ਕਲੀਅਰ ਕਰਵਾਇਆ ਜਾਂਦਾ ਹੈ ਕਿਉਂ ਕਿ ਸਾਰਨੀਆਂ ਬਾਰਡਰ ‘ਤੇ ਪੁਲ ਦਾ ਟੋਲ ਡਿਟਰਇਟ ਨਾਲੋਂ ਤਿੰਨ ਗੁਣਾ ਘੱਟ ਹੈ ।
ਇੱਕ ਟਰੱਕ ਪਿੱਛੇ ਆਉਣ ਜਾਣ ਕਰੀਬ 100 ਤੋਂ ਸਵਾ ਸੌ ਡਾਲਰ ਦੇ ਕਰੀਬ ਬਚਤ ਹੁੰਦੀ ਹੈ ਪਰ ਇਸ ਚੱਕਰ ‘ਚ ਡਰਾਈਵਰਾਂ ਦੇ ਦੋ ਤੋਂ ਚਾਰ ਘੰਟੇ ਤੱਕ ਖਰਾਬ ਹੁੰਦੇ ਹਨ ।
ਬੇਇਨਸਾਫੀ ਦੀ ਗੱਲ ਇਹ ਹੈ ਕਿ ਉਪਰੋਕਤ ਬਚਤ ‘ਚੋਂ ਡਰਾਈਵਰ ਨੂੰ ਧੇਲਾ ਵੀ ਪੱਲੇ ਨਹੀਂ ਪਾਇਆ ਜਾਂਦਾ ।
ਹਾਲੇ ਅਗਲੇ ਸਾਲ ਅਕਤੂਬਰ ਤੱਕ ਇਹ ਖੱਜਲ ਖੁਆਰੀ ਜਾਰੀ ਰਹੇਗੀ ਜਦੋਂ DETROIT ਵਿਖੇ ਬਣ ਰਿਹਾ ਨਵਾਂ ਅੰਤਰਰਾਸ਼ਟਰੀ ਪੁਲ ਮੁਕੰਮਲ ਨਹੀਂ ਹੋ ਜਾਂਦਾ । ਮਜਬੂਰੀ ਨੇ ਡਰਾਈਵਰ ਭਾਈਚਾਰੇ ਦੇ ਬੁਲ ਸੀਤੇ ਹੋਏ ਹਨ ।
(ਗੁਰਮੁੱਖ ਸਿੰਘ ਬਾਰੀਆ)।