ਨਵੀਂ ਦਿੱਲੀ- ਪਿਛਲੇ ਸਾਲ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (kolkata knight rider) ਦੀ 21 ਮੈਂਬਰੀ ਟੀਮ ਆਈਪੀਐਲ 2025 ਲਈ ਤਿਆਰ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੇ ਜੇਦਾਹ ’ਚ ਹੋਈ ਦੋ ਦਿਨਾਂ ਆਈਪੀਐੱਲ 2025 ਮੈਗਾ ਨਿਲਾਮੀ ਵਿਚ 119.95 ਕਰੋੜ ਰੁਪਏ ਖ਼ਰਚ ਕਰ ਕੇ ਆਪਣੀ ਬ੍ਰਿਗ੍ਰੇਡ ਤਿਆਰ ਕੀਤੀ। ਕੋਲਕਾਤਾ ਨਾਈਟ ਰਾਈਡਰਜ਼ ਲਈ ਨਿਲਾਮੀ ਵਿਚ ਸਭ ਤੋਂ ਮਹਿੰਗਾ ਖਿਡਾਰੀ ਵੈਂਕਟੇਸ਼ ਅਈਅਰ (Venkatesh Iyer) ਸੀ, ਜਿਸ ਨੂੰ ਫਰੈਂਚਾਇਜ਼ੀ ਨੇ 23.75 ਕਰੋੜ ਰੁਪਏ ਵਿਚ ਖਰੀਦਿਆ ਸੀ।ਜ਼ਿਕਰਯੋਗ ਹੈ ਕਿ ਆਈਪੀਐਲ 2025 ਨਿਲਾਮੀ ਤੋਂ ਪਹਿਲਾਂ ਕੇਕੇਆਰ ਨੇ ਰਿੰਕੂ ਸਿੰਘ, ਰਮਨਦੀਪ ਸਿੰਘ, ਵਰੁਣ ਚੱਕਰਵਰਤੀ, ਸੁਨੀਲ ਨਰਾਇਣ, ਆਂਦਰੇ ਰਸੇਲ ਅਤੇ ਹਰਸ਼ਿਤ ਰਾਣਾ ਨੂੰ ਰਿਟੇਨ ਕੀਤਾ ਸੀ। ਰਿੰਕੂ ਸਿੰਘ ਟੀਮ ਦਾ ਸਭ ਤੋਂ ਮਹਿੰਗਾ ਰਿਟੇਨ ਕੀਤਾ ਗਿਆ ਖਿਡਾਰੀ ਬਣਿਆ, ਜਿਸ ਨੂੰ ਫਰੈਂਚਾਇਜ਼ੀ ਨੇ 13 ਕਰੋੜ ਰੁਪਏ ਵਿਚ ਬਰਕਰਾਰ ਰੱਖਿਆ। ਕੇਕੇਆਰ ਦੀ ਟੀਮ ਆਈਪੀਐੱਲ ਦੇ ਇਤਿਹਾਸ ’ਚ ਚਾਰ ਵਾਰ ਫਾਈਨਲ ਵਿਚ ਪਹੁੰਚੀ ਹੈ, ਜਿਸ ਵਿੱਚੋਂ ਉਹ ਤਿੰਨ ਵਾਰ ਚੈਂਪੀਅਨ ਬਣੀ ਹੈ।
ਕੋਲਕਾਤਾ ਨਾਈਟ ਰਾਈਡਰਜ਼ ਨੇ ਰਿੰਕੂ ਸਿੰਘ ਨੂੰ (13 ਕਰੋੜ), ਵਰੁਣ ਚੱਕਰਵਰਤੀ (12 ਕਰੋੜ), ਸੁਨੀਲ ਨਾਰਾਇਣ (12 ਕਰੋੜ), ਆਂਦਰੇ ਰਸੇਲ (12 ਕਰੋੜ), ਰਮਨਦੀਪ ਸਿੰਘ (4 ਕਰੋੜ) ਅਤੇ ਹਰਸ਼ਿਤ ਰਾਣਾ (4 ਕਰੋੜ) ਨੂੰ ਰਿਟੇਨ ਕੀਤਾ ਹੈ।
ਰਿੰਕੂ ਸਿੰਘ (13 ਕਰੋੜ)
ਵਰੁਣ ਚੱਕਰਵਰਤੀ (12 ਕਰੋੜ)
ਸੁਨੀਲ ਨਰਾਇਣ (12 ਕਰੋੜ)
ਆਂਦਰੇ ਰਸੇਲ (12 ਕਰੋੜ)
ਰਮਨਦੀਪ ਸਿੰਘ (4 ਕਰੋੜ)
ਹਰਸ਼ਿਤ ਰਾਣਾ (4 ਕਰੋੜ)
ਵੈਂਕਟੇਸ਼ ਅਈਅਰ – (ਬੇਸ ਪ੍ਰਾਈਸ – 2 ਕਰੋੜ, ਵਿਕਿਆ – 23.75 ਕਰੋੜ), ਕਵਿੰਟਨ ਡੀ ਕਾਕ (ਬੇਸ ਪ੍ਰਾਈਸ – 2 ਕਰੋੜ, ਵਿਕਿਆ – 3.60 ਕਰੋੜ), ਰਹਿਮਾਨੁੱਲਾ ਗੁਰਬਾਜ਼ (ਬੇਸ ਪ੍ਰਾਈਸ – 2 ਕਰੋੜ, ਵਿਕਿਆ – 2 ਕਰੋੜ), ਐਨਰਿਕ ਨੋਰਟਜੇ ( ਬੇਸ ਪ੍ਰਾਈਸ- 2 ਕਰੋੜ, ਵਿਕਿਆ- 6.50 ਕਰੋੜ), ਅੰਗਰੀਕਸ਼ ਰਘੂਵੰਸ਼ੀ (ਬੇਸ ਪ੍ਰਾਈਸ- 30) ਲੱਖ, ਵਿਕਿਆ – 3 ਕਰੋੜ), ਵੈਭਵ ਅਰੋੜਾ (ਬੇਸ ਪ੍ਰਾਈਸ – 30 ਲੱਖ, ਵਿਕਿਆ – 1.8 ਕਰੋੜ), ਮਯੰਕ ਮਾਰਕੰਡੇ (ਬੇਸ ਪ੍ਰਾਈਸ – 30 ਲੱਖ, ਵਿਕਿਆ – 30 ਲੱਖ)।
ਰੋਵਮੈਨ ਪਾਵੇਲ (2 ਕਰੋੜ), ਮਨੀਸ਼ ਪਾਂਡੇ (ਬੇਸ ਪ੍ਰਾਈਸ – 75 ਲੱਖ, ਵਿਕਿਆ – 75 ਲੱਖ), ਸਪੈਨਸਰ ਜਾਨਸਨ (ਬੇਸ ਪ੍ਰਾਈਸ – 2 ਕਰੋੜ, ਵਿਕਿਆ – 2.8 ਕਰੋੜ), ਲਵਨੀਥ ਸਿਸੋਦੀਆ (ਬੇਸ ਪ੍ਰਾਈਸ – 30 ਲੱਖ, ਵਿਕਿਆ – 30 ਲੱਖ) ), ਅਜਿੰਕਿਆ ਰਹਾਣੇ (ਬੇਸ ਪ੍ਰਾਈਸ- 1.50 ਕਰੋੜ, ਵਿਕਿਆ- 1.50 ਕਰੋੜ), ਅਨੁਕੁਲ ਰਾਏ (ਬੇਸ ਪ੍ਰਾਈਸ- 30) ਲੱਖ, ਵਿਕਿਆ – 40 ਲੱਖ), ਉਮਰਾਨ ਮਲਿਕ (ਬੇਸ ਪ੍ਰਾਈਸ – 75 ਲੱਖ, ਵਿਕਿਆ – 75 ਲੱਖ)।