ਦਿੱਲੀ ਦੇ ਪ੍ਰਸ਼ਾਂਤ ਵਿਹਾਰ ‘ਚ ਜ਼ੋਰਦਾਰ ਧਮਾਕਾ, ਹਾਦਸੇ ‘ਚ ਇਕ ਜ਼ਖ਼ਮੀ

ਨਵੀਂ ਦਿੱਲੀ – ਦਿੱਲੀ ਦੇ ਪ੍ਰਸ਼ਾਂਤ ਵਿਹਾਰ ਵਿੱਚ ਸਥਿਤ ਬੰਸੀ ਸਵੀਟਸ ਵਿੱਚ ਇੱਕ ਧਮਾਕਾ ਹੋਇਆ ਹੈ। ਧਮਾਕਾ ਸਵੇਰੇ 11:48 ਵਜੇ ਹੋਇਆ। ਪੁਲਿਸ ਨੂੰ ਇਹ ਜਾਣਕਾਰੀ ਪੀਸੀਆਰ ਕਾਲਾਂ ਰਾਹੀਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਇੱਕ ਮਠਿਆਈ ਦੀ ਦੁਕਾਨ ਦੇ ਸਾਹਮਣੇ ਇੱਕ ਗਲੀ ਕੋਲ ਹੋਇਆ।

ਜਿਸ ਥਾਂ ‘ਤੇ ਧਮਾਕਾ ਹੋਇਆ, ਉਸ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਇਕ ਸਕੂਲ ਹੈ। ਪ੍ਰਸ਼ਾਂਤ ਵਿਹਾਰ ‘ਚ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਨੇੜੇ ਹੋਏ ਧਮਾਕੇ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ।

ਜ਼ਿਕਰਯੋਗ ਹੈ ਕਿ ਇਸ ਸਾਲ ਅਕਤੂਬਰ ਮਹੀਨੇ ਵਿੱਚ ਹੀ ਦਿੱਲੀ ਦੇ ਰੋਹਿਣੀ ਸੈਕਟਰ-14 ਦੇ ਪ੍ਰਸ਼ਾਂਤ ਵਿਹਾਰ ਵਿੱਚ ਸਥਿਤ ਸੀਆਰਪੀਐਫ ਸਕੂਲ ਦੀ ਕੰਧ ਕੋਲ ਇੱਕ ਜ਼ਬਰਦਸਤ ਧਮਾਕਾ ਹੋਇਆ ਸੀ। ਦਿੱਲੀ ਪੁਲਿਸ ਇਸ ਘਟਨਾ ਦੀ ਅੱਤਵਾਦ ਸਮੇਤ ਸਾਰੇ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ।

ਧਮਾਕਾ ਅਜਿਹਾ ਸੀ ਕਿ ਇਸ ਦੀ ਆਵਾਜ਼ ਤਿੰਨ-ਚਾਰ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਅਤੇ ਕਰੀਬ 20 ਮਿੰਟ ਤੱਕ ਚਿੱਟੇ ਧੂੰਏਂ ਦੇ ਬੱਦਲ ਛਾ ਗਏ। ਧਮਾਕੇ ਕਾਰਨ ਆਸ-ਪਾਸ ਦੀਆਂ ਕਈ ਦੁਕਾਨਾਂ, ਦਫਤਰਾਂ ਅਤੇ ਕਾਰਾਂ ਦੇ ਸ਼ੀਸ਼ੇ ਟੁੱਟ ਗਏ।