ਟਰੂਡੋ ਸਰਕਾਰ ਦੇ ਹੋਲੀ-ਡੇਅ ਟੈਕਸ ਬਰੇਕ ਦਾ ਵਿਰੋਧ ਕਰੇਗੀ ਕੰਜ਼ਰਵੇਟਿਵ  👉ਪੀਅਰ ਪੋਲੀਏਵਰ ਨੇ ਕਿਹਾ ਇਹ ਟੈਕਸ ਕੱਟ ਨਹੀਂ ਟੈਕਸ ਟਰਿੱਕ ਯੋਜਨਾ ਹੈ 

ਟੋਰਾਂਟੋ – ਲਿਬਰਲ ਸਰਕਾਰ ਦੇ ਟੈਕਸ ਬਰੇਕ ਪ੍ਰਸਤਾਵ ਦਾ ਵਿਰੋਧ ਕਰੇਗੀ ਕੰਜ਼ਰਵੇਟਿਵ। ਪੀਅਰ ਪੋਲੀਏਵਰ ਨੇ ਕਿਹਾ ਲਿਬਰਲ ਦਾ ਪ੍ਰਸਤਾਵ ਚੋਣ ਸਟੰਟ ਹੈ ਅਤੇ ਇਹ ਟੈਕਸ ਕੱਟ ਨਹੀਂ , ਟੈਕਸ ਟਰਿੱਕ ਹੈ । ਦੱਸਣਯੋਗ ਹੈ ਕਿ ਲਿਬਰਲ ਸਰਕਾਰ ਨੇ ਹੋਲੀ-ਡੇਅ ਟੈਕਸ ਬਰੇਕ ਦੇ ਪ੍ਰਸਤਾਵ ‘ਚ 2023 ‘ਚ ਕੰਮ ਕਰਨ ਵਾਲੇ 150,000 ਤੱਕ ਦੀ ਆਮਦਨ ਵਾਲੇ ਕੈਨੇਡੀਅਨ ਬਾਸ਼ਿੰਦਿਆਂ ਨੂੰ 250 ਡਾਲਰ ਦੇ ਟੈਕਸ ਰਾਹਤ ਚੈੱਕ ਭੇਜਣ ਦਾ ਫੈਸਲਾ ਕੀਤਾ ਹੈ ।

ਨਿਊ ਡੇਮੋਕ੍ਰੇਟ, ਬਲਾਕ ਕਿਊਬੈੱਕ ਅਤੇ ਕੁਝ ਲਿਬਰਲ ਸੰਸਦ ਮੈਂਬਰਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਯੋਜਨਾ ਦਾ ਹੋਰ ਵਿਸਥਾਰ ਕੀਤਾ ਜਾਵੇ ।

ਮੌਜੂਦਾ ਯੋਜਨਾਂ ‘ਚ ਸੇਵਾਮੁਕਤ ਪੈਨਸ਼ਨਰ ਜਾਂ ਕੰਮ ਨਾ ਕਰਨ ਵਾਲੇ ਲੋਕ ਲਾਭਪਾਤਰੀਆਂ ‘ਚ ਸ਼ਾਮਿਲ ਨਹੀਂ ਹਨ ।

(ਗੁਰਮੁੱਖ ਸਿੰਘ ਬਾਰੀਆ)