👉ਪੀਅਰ ਪੋਲੀਵੀਅਰ ਨੇ ਕਿਹਾ ਲਿਬਰਲ ਸਰਕਾਰ ਆਪਾ ਖੋਹ ਰਹੀ ਹੈ
ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ) – ,ਕੈਨੇਡਾ ‘ਚ ਵਿਦੇਸ਼ੀ ਦਖਲਅੰਦਾਜ਼ੀ ਦੇ ਮਾਮਲੇ ‘ਚ ਸਕਿਊਰਟੀ ਕਲੀਅਰੈਂਸ ਲੈਣ ਤੋਂ ਆਨਾ-ਕਾਨੀ ਕਰ ਰਹੇ ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਨੂੰ ਇੱਕ ਸਵਾਲ ਦੇ ਜਵਾਬ ‘ਚ ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੀਅਰ ਪੋਲੀਏਵਰ ਆਖਰ ਵਿਦੇਸ਼ੀ ਦਖਲਅੰਦਾਜ਼ੀ ਦੇ ਮਾਮਲੇ ”ਚ ਸਕਿਊਰਿਟੀ ਏਜੰਸੀਆਂ ਦੀ ਜਾਣਕਾਰੀ ਲੈਣ ਲਈ ਸਕਿਊਰਿਟੀ ਕਲੀਅਰੈਂਸ ਕਿਉੰ ਨਹੀਂ ਲੈ ਰਹੇ ।
ਦਰਅਸਲ ਪਾਰਲੀਮੈਂਟ ‘ਚ ਬਹਿਸ ਦੌਰਾਨ ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਨੇ ਇਮੀਗਰੇਸ਼ਨ ਮੰਤਰੀ ਨੂੰ ਇਹ ਸਵਾਲ ਕਰ ਕੀਤਾ ਸੀ ਕਿ ਲਿਬਰਲ ਸਰਕਾਰ ਨੇ ਪਿੱਛਲੇ ਸਾਲਾਂ ਦੌਰਾਨ ਲੱਖਾਂ ਗੈਰ-ਕਨੂੰਨੀ ਲੋਕਾਂ ਦੀ ਦੇਸ਼ ‘ਚ ਦਾਖਲਾ ਕਰਵਾ ਦਿੱਤਾ ਅਤੇ ਅਮਰੀਕਾ ਦੇ ਇਸ ਸੰਬੰਧੀ ਪੱਖ ਵੱਲ (ਕੈਨੇਡਾ ਤੋਂ ਅਮਰੀਕਾ ‘ਚ ਗੈਰ-ਕਨੂੰਨੀ ਪਰਵਾਸ) ਕਦੇ ਧਿਆਨ ਨਹੀਂ ਦਿੱਤਾ। ਬਲ ਕਿ ਇਮੀਗਰੇਸ਼ਨ ਮੰਤਰੀ ਸ਼ੋਸ਼ਲ ਮੀਡੀਆ ‘ਤੇ ਗੈਰ-ਕੰਨੂਨੀ ਲੋਕਾਂ ਨੂੰ ਵੀਜ਼ਾ ਜਾਰੀ ਕਰਨ ਦੀਆਂ ਗੱਲਾਂ ਕਰਦੇ ਰਹੇ । ਉਨ੍ਹਾਂ ਨੇ ਇਮੀਗਰੇਸ਼ਨ ਮੰਤਰੀ ਨੂੰ ਸਵਾਲ ਕੀਤਾ ਕਿ ਹੁਣ ਕੈਨੇਡਾ ਤੋਂ ਅਮਰੀਕਾ ‘ਚ ਦਾਖਿਲ ਹੋ ਰਹੇ ਗੈਰ-ਕੰਨੂਨੀ ਲੋਕਾਂ ਪ੍ਰਤੀ ਤੁਹਾਡੀ ਕੀ ਯੋਜਨਾ ਹੈ ।
ਇਸਦੇ ਜਵਾਬ ‘ਚ ਇਮੀਗਰੇਸ਼ਨ ਮੰਤਰੀ ਨੇ ਕਿਹਾ ਹੈ ਕਿ ਉਹ ਪੀਅਰ ਪੋਲੀਏਵਰ ਦੀਆਂ ਵੀਡੀਓ ਦਿਖਾ ਸਕਦੇ ਹਨ ਜਿਸ ‘ਚ ਉਹ ਹਰੇਕ ਨੂੰ ਵੀਜ਼ਾ ਦੇਣ ਦੇ ਗਲਤ ਵਾਅਦੇ ਕਰ ਰਹੇ ਹਨ । ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੀਅਰ ਪੋਲੀਏਵਰ ਜਿੰਮੇਵਾਰ ਲੀਡਰ ਬਣਨ ਅਤੇ ਹਿੰਮਤ ਦਿਖਾਉਂਦੇ ਹੋਏ ਵਿਦੇਸ਼ੀ ਦਖਲਅੰਦਾਜ਼ੀ ਸਬੰਧੀ ਸੁਰੱਖਿਆ ਏਜੰਸੀਆਂ ਦੀ ਜਾਣਕਾਰੀ ਹਾਸਲ ਕਰਨ ਲਈ ਸਕਿਊਰਟੀ ਕਲੀਅਰੈਂਸ ਲੈਣ।
ਇਸ ਤੋਂ ਸਪੀਕਰ ਦੇ ਕਹਿਣ ‘ਤੇ ਇਮੀਗਰੇਸ਼ਨ ਮੰਤਰੀ ਨੇ ਪੀਅਰ ਪੋਲੀਏਵਰ ਪ੍ਰਤੀ ਵਰਤੇ ਸਖਤ ਸ਼ਬਦ ਵਾਪਸ ਲੈ ਲਏ।