ਅਦਾਲਤ ਨੇ ਕਿਹਾ: ਰਾਣੇ ਦੀ ਗ੍ਰਿਫ਼ਤਾਰੀ ਸਹੀ ਪਰ ਹਿਰਾਸਤ ’ਚ ਪੁੱਛ ਪੜਤਾਲ ਕਰਨ ਦੀ ਜ਼ਰੂਰਤ ਨਹੀਂ, ਕੇਂਦਰੀ ਮੰਤਰੀ ਨੂੰ ਨਾਸਿਕ ਥਾਣੇ ਪੁੱਛ ਪੜਤਾਲ ਲਈ ਸੱਦਿਆ

ਮੁੰਬਈ

ਮਹਾਰਾਸ਼ਟਰ ਦੇ ਮਹਾਡ ਦੀ ਅਦਾਲਤ ਨੇ ਰਾਜ ਦੇ ਮੁੱਖ ਮੰਤਰੀ ਊਧਵ ਠਾਕਰੇ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਲਈ ਕੇਂਦਰੀ ਮੰਤਰੀ ਨਰਾਇਣ ਰਾਣੇ ਨੂੰ ਜ਼ਮਾਨਤ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਗ੍ਰਿਫਤਾਰੀ ”ਸਹੀ” ਸੀ ਪਰ ਹਿਰਾਸਤ ’ਚ ਰੱਖ ਕੇ ਪੁੱਛ ਪੜਤਾਲ ਕਰਨ ਦੀ ਜ਼ਰੂਰਤ ਨਹੀਂ ਹੈ। ਅਦਾਲਤ ਨੇ ਮੰਗਲਵਾਰ ਦੇਰ ਰਾਤ ਰਾਣੇ ਨੂੰ ਜ਼ਮਾਨਤ ਦੇ ਦਿੱਤੀ ਸੀ। ਇਸ ਦੌਰਾਨ ਨਾਸਿਕ ਪੁਲੀਸ ਨੇ ਰਾਣੇ ਤੋਂ ਪੁੱਛ ਪੜਤਾਲ ਕਰਨ ਲਈ ਉਨ੍ਹਾਂ ਨੂੰ 2 ਸਤਬੰਰ ਨੂੰ ਸੱਦਿਆ ਹੈ।