ਨਵੀਂ ਦਿੱਲੀ- ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਦਿੱਲੀ ਦੀ ਮਾੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ‘ਤੇ ਨਿਸ਼ਾਨਾ ਸਾਧਿਆ। ਦਿੱਲੀ ਵਿਧਾਨ ਸਭਾ ਵਿੱਚ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਨਹੀਂ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਅਸੀਂ ਸਕੂਲਾਂ, ਹਸਪਤਾਲਾਂ, ਸੜਕਾਂ ਅਤੇ ਬਿਜਲੀ ਦੀ ਮੁਰੰਮਤ ਦੀ ਜ਼ਿੰਮੇਵਾਰੀ ਨਿਭਾਈ ਹੈ ਪਰ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਲੀ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਸੰਭਾਲਿਆ ਨਹੀਂ ਜਾ ਰਿਹਾ। ਦਿੱਲੀ ਵਿੱਚ ਕਤਲ ਅਤੇ ਬੰਬ ਧਮਾਕੇ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਣੇ-ਹੁਣੇ ਮੈਂ ਦੇਖ ਰਿਹਾ ਸੀ ਕਿ ਇਕ ਵਕੀਲ ਕਹਿ ਰਿਹਾ ਸੀ ਕਿ ਸੜਕ ‘ਤੇ ਹੱਥ ‘ਚ ਮੋਬਾਇਲ ਲੈ ਕੇ ਜਾਣਾ ਮੁਸ਼ਕਲ ਹੈ। ਜੇਕਰ ਤੁਸੀਂ ਆਪਣਾ ਮੋਬਾਈਲ ਫ਼ੋਨ ਲੈ ਕੇ ਜਾਂਦੇ ਹੋ ਤਾਂ ਕੋਈ ਨਾ ਕੋਈ ਤੁਹਾਡਾ ਮੋਬਾਈਲ ਖੋਹ ਲਵੇਗਾ। ਦਿੱਲੀ ਵਿੱਚ ਜਬਰ ਜਨਾਹ ਹੋ ਰਹੇ ਹਨ ਅਤੇ ਕਤਲ ਕਰ ਦਿੰਦੇ ਹਨ। ਮੈਂ ਇਹ ਅਖਬਾਰ ਲੈ ਕੇ ਆਇਆ ਹਾਂ। ਇਸ ਵਿੱਚ ਦਿੱਲੀ ਦੀ ਕਾਨੂੰਨ ਵਿਵਸਥਾ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਤੁਹਾਡੇ ਗੁਆਂਢ ਵਿੱਚ ਗੈਂਗ ਵਾਰ ਸ਼ੁਰੂ ਹੋ ਗਿਆ ਹੈ। ਕੌਣ ਹੈ ਇਹ ਲਾਰੈਂਸ ਬਿਸ਼ਨੋਈ? ਉਹ ਜੇਲ੍ਹ ਵਿੱਚ ਬੈਠ ਕੇ ਗੈਂਗ ਕਿਵੇਂ ਚਲਾ ਰਿਹਾ ਹੈ? ਇਸ ਬਾਰੇ ਅਮਿਤ ਸ਼ਾਹ ਨੂੰ ਦੱਸਣਾ ਹੋਵੇਗਾ। ਬਿਸ਼ਨੋਈ ਗੈਂਗ, ਭਾਊ ਗ੍ਰੈਂਡ, ਗੋਗੀ ਗੈਂਗ…ਅਜਿਹੇ ਦਰਜਨਾਂ ਗੈਂਗ ਦਿੱਲੀ ਅੰਦਰ ਸਰਗਰਮ ਹਨ। ਕੋਈ ਦੱਸ ਰਿਹਾ ਸੀ ਕਿ ਉਨ੍ਹਾਂ ਨੇ ਆਪਣੇ ਇਲਾਕੇ ਵੰਡ ਲਏ ਹਨ।