ਕੈਨੇਡਾ ਪੋਸਟ ਕਾਮਿਆਂ ਨੂੰ ਮੈਨੇਜਮੈਂਟ ਵੱਲੋਂ ਨਵੇਂ ਫਰੇਮ-ਵਰਕ ਦੀ ਪੇਸ਼ਕਸ਼। ਹੋਲੀ-ਡੇਅ ਸੀਜਨ ਦੌਰਾਨ ਡਿਲੀਵਰੀਆਂ ਪ੍ਰਤੀ ਨਰਮ ਰਵੱਈਆ ਅਪਣਾਉਣ ਅਤੇ ਨਵੇਂ ਪ੍ਰਸਤਾਵ ਨਾਲ ਗੱਲਬਾਤ ਜਾਰੀ ਰੱਖਣ ਦਾ ਸੱਦਾ ਦਿੱਤਾ । ਪਿੱਛਲੇ ਕਰੀਬ ਦੋ ਹਫਤਿਆਂ ਤੋਂ ਕੈਨੇਡੀਅਨਾਂ ਦੇ ਲੈਟਰ ਬਾਕਸ ਖਾਲੀ ਤੇ 1.5 ਮਿਲੀਅਨ ਡਲਿਵਰੀਆਂ ਰੁਕੀਆਂ ਹਨ।
ਕੈਨੇਡਾ ਪੋਸਟ ਵਰਕਰਾਂ ਦਾ ਦੋਸ਼ ਹੈ ਕਿ ਉਹਨਾਂ ‘ਚੋਂ ਕਈਆਂ ਨੂੰ ਨੌਕਰੀ ਤਾਂ ਕੱਢਿਆ ਜਾ ਰਿਹਾ ਹੈ ਅਤੇ ਜਦੋਂ ਕਿ ਕੈਨੇਡਾ ਪੋਸਟ ਨੇ ਕਿਹਾ ਹੈ ਕਿ ਕੁਝ ਵਰਕਰਾਂ ਨੂੰ ਅਸਥਾਈ ਤੌਰ ‘ਚ ਬਰੇਕ ਦਿੱਤੀ ਗਈ ਹੈ ।
ਇਸ ਤੋਂ ਵਰਕਰਾਂ ਵੱਲੋਂ ਲੇਅ-ਆਫ ਖਿਲਾਫ ਕੈਨੇਡਾ ਇੰਡਸਟਰੀਅਲ ਬੋਰਡ ਕੋਲ ਸ਼ਿਕਾਇਤ ਵੀ ਕੀਤੀ ਹੈ ਕਿ ਕਿ ਹੜਤਾਲ ਦੌਰਾਨ ਵਰਕਰਾਂ ‘ਤੇ ਅਜਿਹੀ ਕਾਰਵਾਈ ਲੇਬਰ ਕਾਨੂੰਨਾਂ ਦੀ ਉਲੰਘਣਾ ਹੈ ।
(ਗੁਰਮੁੱਖ ਸਿੰਘ ਬਾਰੀਆ )