ਉਤਰੀ ਅਮਰੀਕਾ ‘ਚ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਪਬਲਿਕ ਯੂਨੀਅਨ ਬਣਨ ਜਾ ਰਹੀ ਹੈ ਜਿਸ ਦੇ ਗਠਨ ਲਈ ਪਹਿਲੀ ਮੀਟਿੰਗ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ‘ਚ ਹੋਈ ਹੈ । ਇਸ ਯੂਨੀਅਨ ਦਾ ਮਕਸਦ ਵਰਕਰਾਂ ਦੇ ਹਿਤਾਂ ਦੀ ਰੱਖਿਆ ਕਰਨਾ ਹੈ । ਸ਼ੁਰੂਆਤ ਦੇ ਦੌਰ ‘ਚ ਇਹ ਯੂਨੀਅਨ ਟਰੱਕ ਡਰਾਈਵਰਾਂ ਦੇ ਹਿਤਾਂ ਲਈ ਕੰਮ ਕਰੇਗੀ ਪਰ ਸਮੇਂ ਨਾਲ ਹੋਰ ਵੀ ਵਰਕਰਾਂ ਦੀ ਪ੍ਰਤੀਨਿਧਤਾ ਕਰਨ ਦੀ ਯੋਜਨਾਂ ਵੀ ਹੈ ।
ਇਹ ਸੰਸਥਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਬਣਾਈ ਗਈ ਹੈ ਜਿਸਦਾ ਨਾਮ K Alliance ਰੱਖਿਆ ਗਿਆ ਹੈ ।
(ਗੁਰਮੁੱਖ ਸਿੰਘ ਬਾਰੀਆ (
ਜਾਣਕਾਰੀ – ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ