ਵਾਸ਼ਿੰਗਟਨ ’ਚ ਭਾਰਤ ਨੇ ਸ਼ੁਰੂ ਕੀਤਾ ਆਫਲਾਈਨ ਕੌਂਸਲਰ ਸੇਵਾ ਕੇਂਦਰ

ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਰਾਜਧਾਨੀ ਵਾਸ਼ਿੰਗਟਨ ਵਿੱਚ ਕੌਂਸਲਰ ਸੇਵਾ ਕੇਂਦਰ ਦਾ ਉਦਘਾਟਨ ਕੀਤਾ ਹੈ, ਜਿਸ ਨਾਲ ਅਮਰੀਕਾ ਵਿੱਚ ਭਾਰਤੀ ਭਾਈਚਾਰੇ ਨੂੰ ਲਾਭ ਹੋਵੇਗਾ। ਪਹਿਲਾਂ ਇਹ ਕੇਂਦਰ ਕੋਵਿਡ-19 ਦੀ ਵਿਸ਼ਵਵਿਆਪੀ ਮਹਾਮਾਰੀ ਦੇ ਕਾਰਨ ਸਿਰਫ ਆਨਲਾਈਨ ਰਾਹੀਂ ਸੇਵਾਵਾਂ ਦੇ ਰਿਹਾ ਸੀ ਤੇ ਹੁਣ ਇਹ ਸਿੱਧੇ ਹੀ ਲੋਕਾਂ ਨਾਲ ਸੰਪਰਕ ਕਰੇਗਾ। ਸ੍ਰੀ ਸੰਧੂ ਨੇ ਕਿਹਾ ਕਿ ਭਾਰਤੀ ਦੂਤਘਰ ਅਤੇ ਕੌਂਸਲੇਟ ਭਾਰਤੀਆਂ, ਭਾਰਤੀ ਅਮਰੀਕੀ ਭਾਈਚਾਰੇ ਅਤੇ ਅਮਰੀਕੀ ਨਾਗਰਿਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਦੇ ਰਹਿਣਗੇ।