ਟੋਰਾਂਟੋ – ਪ੍ਰੀਮੀਅਰ ਡੱਗ ਫੋਰਡ ਜੋ ਕਿ ਕੈਨੇਡਾ ਪ੍ਰੀਮੀਅਰਸ ਕੌਂਸਲ ਦੇ ਚੇਅਰ ਹਨ , ਨੇ ਕਿਹਾ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਦਾ ਕੈਨੇਡਾ ਦੀ ਨਾਟੋ ਰੱਖਿਆ ‘ਚ ਬਣਦਾ ਹਿੱਸਾ ਪਾਉਣ ਦੀ ਮੰਗ ਵੱਲ ਧਿਆਨ ਦੇਣਾ ਚਾਹੀਦਾ ਹੈ ।
ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਉਸ ਵਾਅਦੇ ਪ੍ਰਤੀ ਸੰਜੀਦਾ ਨਹੀਂ ਹਨ ਜਿਸ ‘ਚ ਉਹਨਾਂ ਦੇ ਨਾਟੋ ਰੱਖਿਆ ਬਜਟ ‘ਚ ਜੀ.ਡੀ.ਪੀ. ਦਾ ਦੋ ਫੀਸਦੀ ਹਿੱਸਾ ਪੂਰਾ ਕਰਨ ਦੀ ਗੱਲ ਕਹੀ ਸੀ ।
ਉਹਨਾਂ ਕਿਹਾ ਕਿ ਸਾਰੇ ਪ੍ਰੀਮੀਅਰ ਇਸ ਫੈਸਲੇ ਲਈ ਇੱਕ ਮੱਤ ਹਨ ਅਤੇ ਇਸ ਵਾਅਦੇ ਜਲਦ ਪੂਰਾ ਕਰਨ ਦੇ ਹੱਕ ‘ਚ ਹਨ ।
(ਗੁਰਮੁੱਖ ਸਿੰਘ ਬਾਰੀਆ)