ਅਖੇ ਤੇਰੇ ਪਿਓ ਦਾ ਰਾਜ਼ ਹੈ ? (THANKS DAD!!!!!!)

ਅਖੇ ਤੇਰੇ ਪਿਓ ਦਾ ਰਾਜ਼ ਹੈ ?

ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਸ. ਖੜਕ ਸਿੰਘ ਨੇ ਮਹਾਰਾਜੇ ਦੇ ਘੋੜੇ ਦੀ ਸਵਾਰੀ ਜਾਣਬੁੱਝ ਕਰ ਲਈ ਇਹ ਪਤਾ ਹੁੰਦਿਆਂ ਕਿ ਉਸ ਘੋੜੇ ਉਪਰ ਕੇਵਲ ਮਹਾਰਾਜਾ ਹੀ ਸਵਾਰੀ ਕਰ ਸਕਦਾ ਸੀ । ਅਗਲੇ ਦਿਨ ਦਰਬਾਰ ‘ਚ ਪੇਸ਼ੀ ਹੋ ਗਈ। ਮਹਾਰਾਜਾ ਖੜਕ ਸਿੰਘ ਨੇ ਪੇਸ਼ੀ ਤੋਂ ਪਹਿਲਾਂ ਹੀ ਇੱਕ ਸਿਆਣੇ ਸਰਦਾਰ ਦੇ ਪੈਰ ਫੜ ਲਏ ਕਿ ਮੈਨੂੰ ਮਹਾਰਾਜੇ ਦੀ ਸਜ਼ਾ ਤੋਂ ਬਚਾ ਲੈਣਾਂ ।

ਜਦੋਂ ਖੜਕ ਸਿੰਘ ਦਰਬਾਰ ‘ਚ ਪੇਸ਼ ਹੋਇਆ ਤਾਂ ਕੁਦਰਤੀ ਹੀ ਮਹਾਰਾਜਾ ਨੇ ਉਸੇ ਸਿਆਣੇ ਸਰਦਾਰ ਦੀ ਸਲਾਹ ਪੁੱਛਦਿਆਂ ਕਿਹਾ ” ਇਸ ਨੂੰ ਕਿਹੜੀ ਸਜ਼ਾ ਦਿੱਤੀ ਜਾਵੇ “।

ਸਰਦਾਰ ਨੇ ਸਖਤ ਲਹਿਜੇ ‘ਚ ਕਿਹਾ ” ਖੜਕ ਸਿੰਘ ਨੂੰ ਸਖਤ ਸਜਾ ਮਿਲਣੀ ਚਾਹੀਦੀ ਹੈ , ਇਸਦੇ ਪਿਓ ਦਾ ਰਾਜ ਸੀ ਜੋ ਘੋੜਾ ਲੈ ਗਿਆ ?

ਮਹਾਰਾਜਾ ਇਹ ਗੱਲ ਸੁਣ ਕਿ ਹੱਸ ਪਏ ਅਤੇ ਖੜਕ ਸਿੰਘ ਨੂੰ ਮੁਆਫ ਕਰ ਦਿੱਤਾ ।

ਖੈਰ ਇਹ ਕੋਈ ਘਪਲਾ ਜਾਂ ਅਪਰਾਧ ਨਹੀਂ , ਨਾਦਾਨੀ ਸੀ ਜੋ ਮਹਾਰਾਜੇ ਨੇ ਮੁਆਫ ਕਰ ਦਿੱਤੀ ।

ਜੋਅ ਬਿਡੇਨ ਸਾਹਿਬ ਨੇ ਤਾਂ ਆਪਣੇ ਫਰਜੰਦ ਦੇ ਵੱਡੇ ਗੁਨਾਹ ਮੁਆਫ ਕਰ ਦਿੱਤੇ ,

ਪਿਓ ਦਾ ਰਾਜ ਜੁ ਹੋਇਆ।

(ਗੁਰਮੁੱਖ ਸਿੰਘ ਬਾਰੀਆ)ਇ