ਸਿੰਗਾਪੁਰ-ਭਾਰਤੀ ਗਰੈਂਡਮਾਸਟਰ ਡੀ ਗੁਕੇਸ਼ ਅਤੇ ਮੌਜੂਦਾ ਚੈਂਪੀਅਨ ਡਿੰਗ ਲਿਰੇਨ ਮੰਗਲਵਾਰ ਨੂੰ ਜਦੋਂ ਇੱਥੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੀ ਸੱਤਵੀਂ ਬਾਜ਼ੀ ਵਿੱਚ ਆਹਮੋ-ਸਾਹਮਣੇ ਹੋਣਗੇ ਤਾਂ ਉਨ੍ਹਾਂ ਦਾ ਟੀਚਾ ਜਿੱਤ ਹਾਸਲ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਲਗਾਤਾਰ ਤਿੰਨ ਬਾਜ਼ੀਆਂ ਡਰਾਅ ਰਹੀਆਂ ਹਨ। ਕਈ ਸ਼ਤਰੰਜ ਮਾਹਿਰਾਂ ਅਨੁਸਾਰ ਖਿਤਾਬ ਦਾ ਮਜ਼ਬੂਤ ਦਾਅਵੇਦਾਰ 18 ਸਾਲਾ ਗੁਕੇਸ਼ ਅਜੇ ਤੱਕ ਆਪਣਾ ਸਰਬੋਤਮ ਪ੍ਰਦਰਸ਼ਨ ਨਹੀਂ ਕਰ ਸਕਿਆ ਅਤੇ ਉਸ ਨੇ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਜੋਖਮ ਉਠਾਉਣਾ ਠੀਕ ਨਹੀਂ ਸਮਝਿਆ।
ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ: ਗੁਕੇਸ਼ ਤੇ ਡਿੰਗ ਵਿਚਾਲੇ ਸੱਤਵੀਂ ਬਾਜ਼ੀ ਅੱਜ
