ਮੋਹਾਲੀ : ਪੰਜਾਬ ਦੇ ਸਿੱਖਿਆ ਵਿਭਾਗ ਨੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਲਈ ਕੱਢੀਆਂ 8393 ਅਸਾਮੀਆਂ ਪੋਸਟਾਂ ਵਾਲੇ ਇਸ਼ਿਤਿਹਾਰ ਨੂੰ ਰੱਦ ਦਰ ਦਿੱਤਾ ਹੈ। ਵਿਭਾਗ 23 ਨਵੰਬਰ ਨੂੰ ਜਾਰੀ ਇਸ਼ਿਤਿਹਾਰ ਵਾਸਤੇ ਲੱਖਾਂ ਦੀ ਗਿਣਤੀ ’ਚ ਪੰਜਾਬ ਭਰ ਦੇ ਉਮੀਦਵਾਰਾਂ ਨੇ ਅਪਲਾਈ ਵੀ ਕਰ ਦਿੱਤਾ ਹੈ ਪਰ ਵਿਭਾਗ ਦਾ ਕਹਿਣਾ ਹੈ ਕਿ ਇਹ ਸਾਰੀ ਫ਼ੀਸ ਵਾਪਿਸ ਕਰ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ 18 ਜੂਨ 2021 ਨੂੰ ਬੇਰੁਜ਼ਗਾਰ ਅਧਿਆਪਕਾਂ ਤੇ ਕੱਚੇ ਅਧਿਆਪਕਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਪੰਜਾਬ ਦੇ ਸਿੱਖਿਆ ਵਿਭਾਗ (Education Department of Punjab) ਨੇ ਵੀਰਵਾਰ ਨੂੰ ਪ੍ਰੀ-ਪ੍ਰਾਇਮਰੀ ਅਧਿਆਪਕਾਂ (Pre-Primary Teachers Recrutiment) ਦੀਆਂ 8393 ਅਸਾਮੀਆਂ ਲਈ ਟੈਸਟ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ। ਟੈਸਟ 27 ਜੂਨ ਨੂੰ ਹੋਣਾ ਸੀ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ (Education Secretary Krishan Kumar) ਵੱਲੋਂ ਜਾਰੀ ਪੱਤਰ ਵਿਚ ਇਨ੍ਹਾਂ ਅਸਾਮੀਆਂ ਲਈ ਪ੍ਰੀਖਿਆ ਮੁਲਤਵੀ ਕਰਨ ਪਿੱਛੇ ਤਕਨੀਕੀ ਕਾਰਨ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੱਚੇ ਅਧਿਆਪਕਾਂ ਨੇ ਸਿੱਖਿਆ ਵਿਭਾਗ ਪਾਸੋਂ ਮੰਗ ਕੀਤੀ ਹੈ ਕਿ 8393 ਪ੍ਰੀ-ਪ੍ਰਾਇਮਰੀ ਪੱਧਰ ਦੀਆਂ ਅਸਾਮੀਆਂ ਵਿਚ ਇਨ੍ਹਾਂ ਨੂੰ ਬਿਨਾਂ ਟੈਸਟ ਸ਼ਾਮਲ ਕੀਤਾ ਜਾਵੇ ਪਰ ਹਾਲੇ ਤਕ ਗੱਲ ਕਿਸੇ ਤਣ-ਪੱਤਣ ਨਹੀਂ ਲੱਗ ਸਕੀ।