ਨਵੀਂ ਦਿੱਲੀ : ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਇਕ ਵਾਰ ਫਿਰ ਚਰਚਾ ’ਚ ਹੈ। ਜੇਐੱਨਯੂ ਦੇ ਬ੍ਰਹਮਪੁੱਤਰ ਹੋਸਟਲ ਦੀ ਦੂਸਰੀ ਮੰਜ਼ਿਲ ਤੋਂ ਡਿੱਗ ਕੇ ਇਕ ਵਿਆਹੀ ਔਰਤ ਦੀ ਮੌਤ ਹੋ ਗਈ। ਔਰਤ ਦਾ ਪਤੀ ਜੇਐੱਨਯੂ ਤੋਂ ਹੀ ਪੀਐੱਚਡੀ ਕਰ ਰਿਹਾ ਹੈ। ਮਿ੍ਰਤਕਾ ਦੀ ਪਛਾਣ ਮਨੀਸ਼ਾ ਦੇ ਰੂਪ ’ਚ ਹੋਈ ਹੈ। ਸੂਚਨਾ ਮਿਲਣ ’ਤੇ ਵਸੰਤ ਕੁੰਜ ਨਾਰਥ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਮਹਿਲਾ ਦੇ ਪਤੀ ਸੰਤੋਸ਼ ਤੋਂ ਪੁੱਛਗਿੱਛ ਕਰ ਰਹੀ ਹੈ।
JNU News: ਸ਼ੱਕੀ ਹਾਲਾਤ ’ਚ ਬ੍ਰਹਮਪੁੱਤਰ ਹੋਸਟਲ ਦੀ ਦੂਸਰੀ ਮੰਜ਼ਿਲ ਤੋਂ ਡਿੱਗ ਕੇ ਇਕ ਔਰਤ ਦੀ ਮੌਤ
