Monsoon Update: ਮੌਨਸੂਨ ਰਹੇਗਾ ਜਾਰੀ, ਦਿੱਲੀ ਸਮੇਤ ਇਨ੍ਹਾਂ ਸੂਬਿਆਂ ‘ਚ ਹੋਵੇਗੀ ਭਾਰੀ ਬਾਰਿਸ਼

Delhi Monsoon Update: ਰਾਜਧਾਨੀ ਦਿੱਲੀ ਤੇ ਉੱਤਰ ਪੱਛਮ ਭਾਰਤ ਦੇ ਆਸਪਾਸ ਦੇ ਇਲਾਕੇ ਬ੍ਰੇਕ ਮੌਨਸੂਨ ਦੇ ਇਕ ਹੋਰ ਗੇੜ ‘ਚ ਦਾਖਲ ਹੋ ਸਕਦੇ ਹਨ। ਅਜਿਹਾ ਇਸ ਮੌਸਮ ‘ਚ ਤੀਜੀ ਵਾਰ ਹੋਣ ਜਾ ਰਿਹਾ ਹੈ। ਕਿਉਂਕਿ ਮਾਨਸੂਨ ਘੱਟ ਦਬਾਅ ਵਾਲੇ ਖੇਤਰ ਹਿਮਾਲਿਆ ਦੇ ਕਰੀਬ ਪਹੁੰਚ ਗਿਆ ਹੈ। ਇਸ ਦੇ ਉੱਥੇ ਇਕ ਹੋਰ ਦਿਨ ਰਹਿਣ ਦੀ ਸੰਭਾਵਨਾ ਹੈ।

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਮੌਨਸੂਨ ਹਿਮਾਲਿਆ ਦੇ ਨੇੜੇ ਹੈ। ਇਸ ਦੇ ਉੱਥੇ 26 ਅਗਸਤ ਭਾਵ ਅੱਜ ਤਕ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਸੀਨੀਅਰ ਵਿਗਿਆਨੀ ਆਰਕੇ ਜੇਨਾਮਨੀ ਨੇ ਦੱਸਿਆ ਕਿ ਖੇਤਰ ‘ਚ ਅਜੇ ਮੌਨਸੂਨ ਕਮਜ਼ੋਰ ਹੈ। ਉਨ੍ਹਾਂ ਕਿਹਾ, ‘ਜੇਕਰ ਮੌਨਸੂਨ ਹਿਮਾਲਿਆ ਦੇ ਕਰੀਬ ਜਾਂਦਾ ਹੈ ਤੇ ਉੱਥੇ ਲਗਾਤਾਰ ਦੋ ਤੋਂ ਤਿੰਨ ਦਿਨ ਰਹਿੰਦਾ ਹੈ ਤਾਂ ਅਸੀਂ ਉਸ ਨੂੰ ਬ੍ਰੇਕ ਮਾਨਸੂਨ ਕਹਿੰਦੇ ਹਾਂ।’