ਦੇਸ਼ ਭਰ ‘ਚ ਬੀਮਾ ਸਖੀ ਸਕੀਮ ਦੀ ਸ਼ੁਰੂਆਤ, PM ਮੋਦੀ ਬੋਲੇ- ‘ਸਾਲਾਂ ਤੋਂ ਔਰਤਾਂ ਦੇ ਬੈਂਕ ਖਾਤੇ ਨਹੀਂ ਸਨ’

ਪਾਣੀਪਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ (9 ਦਸੰਬਰ) ਨੂੰ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜਨ ਸਭਾ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਇੱਕ ਹੋਰ ਕਾਰਨ ਕਰਕੇ ਖਾਸ ਹੈ।

ਅੱਜ ਨੌਵੀਂ ਹੈ। ਸ਼ਾਸਤਰਾਂ ਵਿੱਚ ਨੌਂ ਨੰਬਰ ਨੂੰ ਬਹੁਤ ਸ਼ੁਭ ਮੰਨਿਆ ਗਿਆ ਹੈ। ਨੌਂ ਨੰਬਰ ਨਵਦੁਰਗਾ ਦੀਆਂ ਨੌਂ ਸ਼ਕਤੀਆਂ ਨਾਲ ਜੁੜਿਆ ਹੋਇਆ ਹੈ। ਅੱਜ ਨਾਰੀ ਸ਼ਕਤੀ ਦੀ ਪੂਜਾ ਕਰਨ ਦਾ ਦਿਨ ਹੈ। ਪੀਐਮ ਮੋਦੀ ਨੇ ਕਿਹਾ ਕਿ ਸੰਵਿਧਾਨ ਸਭਾ ਦੀ ਪਹਿਲੀ ਬੈਠਕ 9 ਦਸੰਬਰ ਨੂੰ ਹੀ ਹੋਈ ਸੀ।