ਦਿੱਲੀ ਚੋਣਾਂ ਲਈ ਮਨੀਸ਼ ਸਿਸੋਦੀਆ ਦੀ ਸੀਟ ਬਦਲੀ, ਪਟਪੜਗੰਜ ਤੋਂ ਅਵਧ ਓਝਾ ਨੂੰ ਮਿਲੀ ਟਿਕਟ

ਨਵੀਂ ਦਿੱਲੀ –ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੋਮਵਾਰ (9 ਦਸੰਬਰ) ਨੂੰ 20 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ।ਦੂਜੀ ਸੂਚੀ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ‘ਆਪ’ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦੀ ਵਿਧਾਨ ਸਭਾ ਸੀਟ ਬਦਲੀ ਗਈ ਹੈ। ਇਸ ਵਾਰ ਅਵਧ ਓਝਾ ਨੂੰ ਪਟਪੜਗੰਜ ਵਿਧਾਨ ਸਭਾ ਸੀਟ ਤੋਂ ਟਿਕਟ ਮਿਲੀ ਹੈ। ਜਦੋਂਕਿ ਮਨੀਸ਼ ਸਿਸੋਦੀਆ ਜੰਗਪੁਰਾ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਇਸ ਤੋਂ ਪਹਿਲਾਂ ਨਵੰਬਰ ਵਿੱਚ ਜਾਰੀ ਕੀਤੀ ਗਈ ਪਹਿਲੀ ਸੂਚੀ ਵਿੱਚ ਆਮ ਆਦਮੀ ਪਾਰਟੀ ਨੇ 11 ਉਮੀਦਵਾਰ ਮੈਦਾਨ ‘ਚ ਉਤਾਰੇ ਸਨ।