ਬੰਗਲਾਦੇਸ਼ ਦਿਖਾ ਰਿਹਾ ਹੈ ਆਕੜ, ਭਾਰਤੀ ਵਿਦੇਸ਼ ਸਕੱਤਰ ਦੀ ਫੇਰੀ ਤੋਂ ਪਹਿਲਾਂ ਚਿਨਮੋਏ ਕ੍ਰਿਸ਼ਨ ਦਾਸ ਸਮੇਤ ਸੈਂਕੜੇ ਹਿੰਦੂਆਂ ਖ਼ਿਲਾਫ਼ FIR

ਢਾਕਾ- ਬੰਗਲਾਦੇਸ਼ ਹਿੰਦੂ ਹਿੰਸਾ ਦੀਆਂ ਖ਼ਬਰਾਂ ਬੰਗਲਾਦੇਸ਼ ਆਪਣੀਆਂ ਗਤੀਵਿਧੀਆਂ ਤੋਂ ਪਿੱਛੇ ਨਹੀਂ ਹਟ ਰਿਹਾ ਹੈ। ਪਹਿਲਾਂ ਹਿੰਦੂਆਂ ਅਤੇ ਮੰਦਰਾਂ ‘ਤੇ ਹਮਲੇ ਕਰਨ ਤੋਂ ਬਾਅਦ ਹੁਣ ਉਥੋਂ ਦੀ ਸਰਕਾਰ ਉਨ੍ਹਾਂ ਨੂੰ ਤੰਗ ਕਰਨ ‘ਤੇ ਤੁਲੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੰਗਲਾਦੇਸ਼ ‘ਚ ਗ੍ਰਿਫ਼ਤਾਰ ਕੀਤੇ ਗਏ ਹਿੰਦੂ ਪੁਜਾਰੀ Chinmay Das ਸਮੇਤ ਸੈਂਕੜੇ ਹਿੰਦੂਆਂ ‘ਤੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ।

ਇਹ ਕਦਮ ਅਜਿਹੇ ਸਮੇਂ ‘ਚ ਚੁੱਕਿਆ ਗਿਆ ਹੈ ਜਦੋਂ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਅੱਜ ਬੰਗਲਾਦੇਸ਼ ਦੇ ਦੌਰੇ ‘ਤੇ ਜਾ ਰਹੇ ਹਨ। ਉਹ ਮਿਸਰੀ ਹਿੰਦੂਆਂ ‘ਤੇ ਹਮਲਿਆਂ ਦਾ ਮੁੱਦਾ ਹੀ ਉਠਾਉਣ ਵਾਲੇ ਹਨ।

ਢਾਕਾ ਟ੍ਰਿਬਿਊਨ ਅਖ਼ਬਾਰ ਦੇ ਅਨੁਸਾਰ, ਐਤਵਾਰ ਨੂੰ ਚਿਟਾਗਾਂਗ ਦੇ ਕੋਰਟ ਕੰਪਲੈਕਸ ਵਿੱਚ ਹਿੰਦੂ ਪੁਜਾਰੀ ਚਿਨਮੋਏ ਕ੍ਰਿਸ਼ਨ ਦਾਸ ਦੇ ਪੈਰੋਕਾਰਾਂ ਅਤੇ ਪੁਲਿਸ ਵਿਚਕਾਰ ਝੜਪ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਧ੍ਰੋਹ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਇਕ ਹਿੰਦੂ ਨੇਤਾ ਨੂੰ ਮਾਮਲੇ ਵਿਚ ਮੁੱਖ ਦੋਸ਼ੀ ਬਣਾਇਆ ਗਿਆ ਹੈ, ਨਾਲ ਹੀ 164 ਪਛਾਣੇ ਵਿਅਕਤੀਆਂ ਅਤੇ 400 ਤੋਂ 500 ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

ਇਹ ਸ਼ਿਕਾਇਤ ਵਪਾਰੀ ਅਤੇ ਹੇਫਾਜ਼ਤ-ਏ-ਇਸਲਾਮ ਬੰਗਲਾਦੇਸ਼ ਦੇ ਕਾਰਕੁਨ ਏਨਾਮੁਲ ਹੱਕ ਨੇ ਚਟਗਾਂਵ ਮੈਟਰੋਪੋਲੀਟਨ ਮੈਜਿਸਟ੍ਰੇਟ ਮੁਹੰਮਦ ਅਬੂ ਬਕਰ ਸਿੱਦੀਕੀ ਦੀ ਅਦਾਲਤ ‘ਚ ਦਾਇਰ ਕੀਤੀ ਹੈ।

ਹੱਕ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਚਿਨਮੋਏ ਕ੍ਰਿਸ਼ਨਾ ਦਾਸ ਦੇ ਪੈਰੋਕਾਰਾਂ ਨੇ 26 ਨਵੰਬਰ ਨੂੰ ਅਦਾਲਤ ਦਾ ਕੰਮ ਪੂਰਾ ਕਰ ਕੇ ਘਰ ਪਰਤਦੇ ਸਮੇਂ ਉਸ ’ਤੇ ਹਮਲਾ ਕੀਤਾ।

ਕਾਰੋਬਾਰੀ ਨੇ ਦਾਅਵਾ ਕੀਤਾ ਕਿ ਉਸ ਨੂੰ ‘ਪੰਜਾਬੀ’, ਕੁੜਤਾ ਅਤੇ ਟੋਪੀ ਪਹਿਨਣ ਕਾਰਨ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ ਉਸ ਦੇ ਸੱਜੇ ਹੱਥ ਅਤੇ ਸਿਰ ‘ਤੇ ਸੱਟਾਂ ਲੱਗੀਆਂ।

ਜ਼ਿਕਰਯੋਗ ਹੈ ਕਿ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਸੋਮਵਾਰ ਨੂੰ ਬੰਗਲਾਦੇਸ਼ ਦੇ ਇੱਕ ਦਿਨਾਂ ਦੌਰੇ ‘ਤੇ ਜਾਣਗੇ। ਇਸ ਦੌਰਾਨ ਉਹ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ‘ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਢਾਕਾ ਕੋਲ ਭਾਰਤ ਦੀਆਂ ਚਿੰਤਾਵਾਂ ਨੂੰ ਉਠਾਉਣਗੇ। ਉਹ ਬੰਗਲਾਦੇਸ਼ ਦੇ ਕਾਰਜਕਾਰੀ ਵਿਦੇਸ਼ ਮੰਤਰੀ ਮੁਹੰਮਦ ਤੌਹੀਦ ਹੁਸੈਨ ਨਾਲ ਵੀ ਮੁਲਾਕਾਤ ਕਰਨ ਵਾਲੇ ਹਨ।

ਜ਼ਿਕਰਯੋਗ ਹੈ ਕਿ ਮਿਸਰੀ 12 ਘੰਟੇ ਦੀ ਯਾਤਰਾ ਦੌਰਾਨ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਅਗਸਤ ‘ਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਨੂੰ ਬੇਦਖ਼ਲ ਕਰਨ ਤੋਂ ਬਾਅਦ ਭਾਰਤ ਤੋਂ ਇਹ ਪਹਿਲੀ ਉੱਚ ਪੱਧਰੀ ਯਾਤਰਾ ਹੈ।